Kangana Ranaut

Kangana Ranaut: ਫਿਲਮ Emergency ਦੀ ਰਿਲੀਜ਼ ਕਿਉਂ ਟਲੀ, ਕੰਗਨਾ ਰਣੌਤ ਨੇ ਦੱਸਿਆ ਕਾਰਨ

ਚੰਡੀਗੜ੍ਹ, 06 ਸਤੰਬਰ 2024: ਅਦਾਕਾਰਾ ਅਤੇ ਭਾਜਪਾ MP ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ (film Emergency)  ਅੱਜ 6 ਸਤੰਬਰ, 2024 ਨੂੰ ਰਿਲੀਜ਼ ਹੋਣੀ ਸੀ। ਪਰ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਅਦਾਕਾਰਾ ਕੰਗਨਾ ਰਣੌਤ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੰਗਨਾ ਨੇ ਆਪਣੇ ਟਵੀਟ ਰਾਹੀਂ ਫਿਲਮ ਨੂੰ ਮੁਲਤਵੀ ਕਰਨ ਦਾ ਕਾਰਨ ਵੀ ਦੱਸਿਆ।

ਕੰਗਨਾ ਰਣੌਤ ਨੇ ਟਵਿਟਰ ‘ਤੇ ਟਵੀਟ ਕੀਤਾ ਕਿ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਾ ਮਿਲਣ ਕਾਰਨ ਫਿਲਮ (film Emergency) ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਪ੍ਰਮਾਣੀਕਰਣ (certification) ਦੀ ਉਡੀਕ ਕਰ ਰਹੇ ਹਾਂ। ਨਵੀਂ ਰੀਲੀਜ਼ ਮਿਤੀ ਦਾ ਛੇਤੀ ਹੀ ਐਲਾਨ ਕੀਤਾ ਜਾਵੇਗਾ।

Scroll to Top