Site icon TheUnmute.com

ਆਖ਼ਿਰ ਕਿਉਂ ਨਵਜੋਤ ਸਿੰਘ ਸਿੱਧੂ ਤੇ ਕੁੰਵਰ ਵਿਜੇ ਪ੍ਰਤਾਪ ਨੇ ਪਾਈ ਜੱਫੀ ?

IPS ਹਰਪ੍ਰੀਤ ਸਿੱਧੂ

ਚੰਡੀਗੜ੍ਹ, 4 ਫਰਵਰੀ 2022 : ਪੰਜਾਬ ਵਿੱਚ ਚੋਣ ਮੁਹਿੰਮ ਪੂਰੀ ਤਰ੍ਹਾਂ ਗਰਮਾਈ ਨਜ਼ਰ ਆ ਰਹੀ ਹੈ ਉਥੇ ਹੀ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਸਿਆਸੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਉਹਦੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਾਤਾਵਰਣ ਨੂੰ ਬਚਾਉਣ ਵਾਸਤੇ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਵਿਚ ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਆਈਪੀਐਸ ਅਫਸਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਇਸ ਪ੍ਰੋਗਰਾਮ ‘ਚ ਸ਼ਿਰਕਤ ਕਰਨ ਵਾਸਤੇ ਪੁੱਜੇ ਉਥੇ ਹੀ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਹਮੋ ਸਾਹਮਣੇ ਹੋਏ ਤਾਂ ਉਨ੍ਹਾਂ ਵੱਲੋਂ ਜੱਫੀ ਪਾ ਕੇ ਇੱਕ ਦੂਜੇ ਦਾ ਸਵਾਗਤ ਕੀਤਾ ਗਿਆ |

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁੰਵਰ ਵਿਜੈ ਪ੍ਰਤਾਪ ਅਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੀ ਵੀ ਸਿਆਸੀ ਪਾਰਟੀ ਪੰਜਾਬ ਵਿੱਚ ਸਰਗਰਮ ਹੋਵੇਗੀ ਉਹ ਵਾਤਾਵਰਨ ਤੇ ਜ਼ਰੂਰ ਧਿਆਨ ਦੇਵੇਗੀ ਉਥੇ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ 13 ਨੁਕਾਤੀ ਪ੍ਰੋਗਰਾਮ ਦੇ ਵਿੱਚ ਤੇਰ੍ਹਵਾਂ ਏਜੰਡਾ ਵਾਤਾਵਰਨ ਨੂੰ ਲੈ ਕੇ ਰੱਖਿਆ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਛੱਡ ਕੇ ਬੈਟਰੀ ਵਾਲੀ ਗੱਡੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ | ਤਦ ਹੀ ਸਾਡਾ ਵਾਤਾਵਰਨ ਸਾਫ਼ ਹੋ ਸਕਦਾ ਹੈ,ਜੇਕਰ ਇਸੇ ਤਰ੍ਹਾਂ ਦੇ ਹੀ ਹਾਲਾਤ ਰਹੇ ਤਾਂ ਪਾਣੀ ਸੋਨੇ ਦੇ ਮੁੱਲ ਤੇ ਮਿਲਦਾ ਹੋਇਆ ਸਾਨੂੰ ਨਜ਼ਰ ਆਵੇਗਾ |

ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਦੇ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਸਵਾਲ ਤੋਂ ਭੱਜਦੇ ਹੋਏ ਨਜ਼ਰ ਆਏ ਉਹਦੇ ਸਿੱਧੂ ਨੇ ਕਿਹਾ ਕਿ ਉਹ ਲਗਾਤਾਰ ਪੰਜ ਸਾਲ ਤੋਂ ਇਸ ਜੀਅ ਨੂੰ ਲੈ ਕੇ ਹੀ ਆਵਾਜ਼ ਚੁੱਕਦੇ ਆ ਰਹੇ ਹਨ ਕਿ ਪੰਜਾਬ ਦੇ ਐੱਨਵਾਇਰਨਮੇਂਟ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਅਤੇ ਪੰਜਾਬ ਨੂੰ ਖੁਸ਼ਹਾਲ ਕੀਤਾ ਕੀਤਾ ਜਾਵੇ ਅਤੇ ਜੇਕਰ ਕੋਈ ਵੀ ਚੰਗਾ ਸਿਆਸਤਦਾਨ ਉਨ੍ਹਾਂ ਮੁੱਖ ਮੰਤਰੀ ਚਿਹਰੇ ਤੇ ਨਾ ਬੈਠਾ ਤਾਂ ਪੰਜਾਬ ਦੇ ਹਾਲਾਤ ਫਿਰ ਓਦਾਂ ਦੇ ਹੀ ਨਜ਼ਰ ਆਉਣਗੇ

ਉਥੇ ਹੀ ਦੂਸਰੇ ਪਾਸੇ ਆਮ ਆਦਮੀ ਪਾਰਟੀ  ਦੇ ਵੱਡੇ ਉਮੀਦਵਾਰ ਅਤੇ ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਹੁਣ ਉਸੇ ਵਿਅਕਤੀ ਨੂੰ ਹੀ ਵੋਟ ਪਾਉਣਗੇ ਜੋ ਵਾਤਾਵਰਣ ਨੂੰ ਸਵੱਛ ਬਣਾਉਣ ਵਾਸਤੇ ਅੱਗੇ ਆਉਣਗੇ |ਪੰਜਾਬ ਵਿੱਚ ਲਗਾਤਾਰ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਸਤੇ ਬਹੁਤ ਸਾਰੇ ਗ਼ਲਤ ਫ਼ੈਸਲੇ ਦਿੱਤੇ ਗਏ ਹਨ ਅਤੇ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਵਾਤਾਵਰਣ ਨੂੰ ਸਹੀ ਕਰਨ ਵਾਸਤੇ ਫ਼ੈਸਲੇ ਜ਼ਰੂਰ ਲੈਣਗੇ ਉਦੋਂ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਹ ਅੱਜ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ

ਇੱਥੇ ਜ਼ਿਕਰਯੋਗ ਹੈ ਕਿ ਲਗਾਤਾਰ ਪੰਜਾਬ ‘ਚ ਪ੍ਰਦੂਸ਼ਣ ਦਾ ਮਿਆਰ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਹੀ ਲੋਕਾਂ ਨੂੰ ਦਰੱਖਤ ਲਗਾਉਣ ਵਾਸਤੇ ਕਹਿ ਰਹੀਆਂ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਸੇ ਦੇ ਤਹਿਤ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਲੇਕਿਨ ਸਮਾਜ ਸੇਵੀ ਸੰਸਥਾਵਾਂ ਦਾ ਇਲਜ਼ਾਮ ਹੈ ਕਿ ਜਦੋਂ ਵੀ ਰਸਤੇ ਬਣਾਏ ਜਾਂਦੇ ਹਨ ਤਦ ਪੁਰਾਣੇ ਦਰੱਖਤਾਂ ਨੂੰ ਵੱਢ ਦਿੱਤਾ ਜਾਂਦਾ ਹੈ ਅਤੇ ਇਸੇ ਕਰਕੇ ਹੀ ਪ੍ਰਦੂਸ਼ਣ ਦਾ ਮਿਆਰ ਵੱਧ ਰਿਹਾ ਹੈ ਅਤੇ ਇਸ ਵਾਰ ਲਗਾਤਾਰ ਹੀ ਲੋਕਾਂ ਦਾ ਧਿਆਨ ਵੀ ਪ੍ਰਦੂਸ਼ਣ ਨੂੰ ਘੱਟ ਕਰਨ ਵਾਸਤੇ ਖਿੱਚਣ ਲਈ ਹਰੇਕ ਸਿਆਸੀ ਪਾਰਟੀ ਵੱਲੋਂ ਵੀ ਹੁਣ ਵਾਅਦੇ ਕੀਤੇ ਜਾ ਰਹੇ ਹਨ ਅਤੇ ਦਿੱਲੀ ਸਰਕਾਰ ਜੋ ਕਿ ਹਮੇਸ਼ਾ ਹੀ ਪੰਜਾਬ ਤੇ ਇਲਜ਼ਾਮ ਲਗਾਉਂਦੀ ਸੀ ਪ੍ਰਦੂਸ਼ਣ ਨੂੰ ਲੈ ਕੇ ਉਸ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਕਰਾਰਾ ਜਵਾਬ ਦਿੱਤਾ ਹੈ |

Exit mobile version