Silent Heart Attack

ਨੌਜਵਾਨ ਪੀੜ੍ਹੀ ਕਿਉਂ ਹੋ ਰਹੀ ਹੈ Silent Heart Attack ਦਾ ਸ਼ਿਕਾਰ, ਤਰੁੰਤ ਕਰਵਾਓ ਇਹ ਜਾਂਚ

ਅੱਜ ਦੇ ਸਮੇਂ ‘ਚ ਨੌਜਵਾਨ ਪੀੜ੍ਹੀ ਕਈ ਬਿਮਾਰੀਆਂ ਦਾ ਸ਼ਿਕਾਰ ਬਣ ਰਹੀ ਹੈ | ਦੇਸ਼ ‘ਚ ਛੋਟੀ ਉਮਰ ‘ਚ ਦਿਲ ਦਾ ਦੌਰਾ (Silent Heart Attack) ਪੈਣ ਕਾਰਨ ਮੌਤਾਂ ਦੀ ਦਰ ਦਿਨੋਂ ਦਿਨ ਵਧਦੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਇਸ ਦਾ ਮੁੱਖ ਕਾਰਨ ਮਾਨਸਿਕ ਬੋਝ, ਮਾੜੀ ਖੁਰਾਕ, ਸਿਗਰੇਟ ਦੀ ਵਰਤੋਂ, ਸ਼ਰਾਬ, ਨਸ਼ੇ ਅਤੇ ਮੋਟਾਪਾ ਮੰਨਿਆ ਜਾਂਦਾ ਹੈ।

ਦੂਜੇ ਪਾਸੇ ਸਮੇਂ ਸਿਰ ਡਾਕਟਰੀ ਇਲਾਜ ਨਾ ਮਿਲਣਾ ਅਤੇ ਸਵੈ-ਇਲਾਜ ਵੀ ਦਿਲ ਦੇ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਵਿਦੇਸ਼ਾਂ ‘ਚ ਗਏ ਭਾਰਤੀ ਨੌਜਵਾਨ ਦਿਨ-ਰਾਤ ਕੰਮ ਕਰਦੇ ਹੋਏ ਤਣਾਅ ਕਾਰਨ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਮਾਨਸਿਕ ਬੋਝ ਕਾਰਨ ਨੌਜਵਾਨ ਸਮੇਂ ਸਿਰ ਭੋਜਨ ਨਹੀਂ ਖਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਰਹਿੰਦਾ ਹੈ |

ਹਾਰਟ ਅਟੈਕ ਦੇ ਲੱਛਣ

ਜਦੋਂ ਜਵਾਨ ਜਾਂ ਬੁੱਢੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ, ਤਾਂ ਉਸ ਦੀ ਛਾਤੀ, ਬਾਹਾਂ, ਪਿੱਠ, ਗਰਦਨ ਅਤੇ ਪੇਟ ‘ਚ ਤੇਜ਼ ਦਰਦ ਹੋਣ ਲੱਗਦਾ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਪਸੀਨਾ ਆਉਣਾ, ਘਬਰਾਹਟ ਅਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ।

ਇਹ ਸਭ ਸਰੀਰ ‘ਚ ਖਰਾਬ ਕੋਲੈਸਟ੍ਰੋਲ ਦੇ ਕਾਰਨ ਹੁੰਦਾ ਹੈ। ਅਜਿਹੀ ਸਥਿਤੀ ‘ਚ ਮਰੀਜ਼ ਦਾ ਈਸੀਜੀ ਦਿਲ ਦੇ ਮਾਹਰ ਡਾਕਟਰ ਦੁਆਰਾ ਕੀਤਾ ਜਾਂਦਾ ਹੈ, ਜਿਸ ‘ਚ ਦਿਲ ਦੇ ਕੰਮਕਾਜ ਅਤੇ ਨਸਾਂ ਦੀ ਸਥਿਤੀ ਤੋਂ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ।

ਵਧੇ ਹੋਏ ਕੋਲੈਸਟ੍ਰੋਲ ਦੀ ਸਥਿਤੀ ਨੂੰ ਕਈ ਤਰੀਕਿਆਂ ਨਾਲ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ, ਇਸ ਦਾ ਸਭ ਤੋਂ ਮਾੜਾ ਪ੍ਰਭਾਵ ਦਿਲ ਦੀ ਸਿਹਤ ‘ਤੇ ਦੇਖਿਆ ਜਾਂਦਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਉੱਚ ਕੋਲੇਸਟ੍ਰੋਲ ਤੋਂ ਪੀੜਤ ਲੋਕਾਂ ਨੂੰ ਦਿਲ ਦੀ ਬਿਮਾਰੀ ਅਤੇ ਦਿਲ ਦੇ ਦੌਰੇ ਵਰਗੀਆਂ ਗੰਭੀਰ ਅਤੇ ਘਾਤਕ ਸਮੱਸਿਆਵਾਂ ਦਾ ਵਧੇਰੇ ਖ਼ਤਰਾ ਹੋ ਸਕਦਾ ਹੈ। ਸਾਰੇ ਲੋਕਾਂ ਨੂੰ ਨਿਯਮਤ ਅੰਤਰਾਲਾਂ ‘ਤੇ ਇਸ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਉਪਾਅ ਕਰਨੇ ਚਾਹੀਦੇ ਹਨ।

ਵਿਦੇਸ਼ਾਂ ‘ਚ ਡਾਲਰਾਂ ਦੇ ਲਾਲਚ ਕਾਰਨ ਨੌਜਵਾਨ ਆਪਣੇ ਸੁਪਨਿਆਂ ਨੂੰ ਛੇਤੀ ਸਾਕਾਰ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਮਨ ‘ਤੇ ਜ਼ਿਆਦਾ ਬੋਝ ਹੋਣ ਕਾਰਨ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਹੌਲੀ-ਹੌਲੀ ਉਹ ਆਪਣੀਆਂ ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਸਾਈਲੈਂਟ ਹਾਰਟ ਅਟੈਕ (Silent Heart Attack) ਦਾ ਸ਼ਿਕਾਰ ਹੋ ਜਾਂਦੇ ਹਨ।

ਵਿਦੇਸ਼ਾਂ ‘ਚ ਨੌਜਵਾਨਾਂ ਵੱਲੋਂ ਸਿਗਰਟ, ਨਸ਼ੇ ਅਤੇ ਸ਼ਰਾਬ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ। ਅਕਸਰ ਦੇਖਿਆ ਗਿਆ ਹੈ ਕਿ ਬਜ਼ੁਰਗਾਂ ਨਾਲੋਂ ਨੌਜਵਾਨ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਦੱਸੀ ਜਾਂਦੀ ਹੈ।

Scroll to Top