Urinary Tract Infection

Urinary Tract Infection: ਔਰਤਾਂ ਨੂੰ ਕਿਉਂ ਹੁੰਦੀ ਹੈ ਬਾਰ-ਬਾਰ ਪਿਸ਼ਾਬ ‘ਚ ਇਨਫੈਕਸ਼ਨ, ਜਾਣੋ ਲੱਛਣ, ਕਾਰਨ ਤੇ ਇਲਾਜ

Urinary Tract Infection Causes and Treatment: ਪਿਸ਼ਾਬ ਕਰਦੇ ਸਮੇਂ ਜਲਨ ਹੋਣਾ ਅਤੇ ਥੋੜ੍ਹਾ-ਥੋੜ੍ਹਾਕਰਕੇ ਪਿਸ਼ਾਬ ਆਉਣਾ ਜਾਂ ਫਿਰ ਪਿਸ਼ਾਬ ‘ਚੋਂ ਬਦਬੂ ਆਉਣਾ ਇਹ ਲੱਛਣ ਪਿਸ਼ਾਬ ‘ਚ ਇਨਫੈਕਸ਼ਨ ਦੇ ਹਨ। ਜੇਕਰ ਇਹ ਇਨਫੈਕਸ਼ਨ ਪਿਸ਼ਾਬ ਵਾਲੀ ਨਾਲੀ (ਯੂਰੀਥਰਾ) ਅਤੇ ਪਿਸ਼ਾਬ ਦੀ ਥੈਲੀ (ਬਲੈਡਰ) ਤੱਕ ਹੋਵੇ ਤਾਂ ਇਸ ਨੂੰ ਲੋਅਰ ਯੂ .ਟੀ .ਆਈ ਕਿਹਾ ਜਾਂਦਾ ਹੈ ਜੇਕਰ ਇਹ ਇਨਫੈਕਸ਼ਨ ਯੂਰੀਟਰ ਅਤੇ ਗੁਰਦਿਆਂ ਤੱਕ ਪਹੁੰਚ ਜਾਵੇ ਤਾਂ ਇਸ ਨੂੰ ਅਪਰ ਯੂ.ਟੀ.ਆਈ ਕਿਹਾ ਜਾਂਦਾ ਹੈ। ਲੋਅਰ ਯੂ.ਟੀ.ਆਈ ਬਹੁਤ ਆਮ ਹੈ।

ਪੁਰਸ਼ਾਂ ਦੇ ਮੁਕਾਬਲੇ ਔਰਤਾਂ ‘ਚ ਪਿਸ਼ਾਬ ਦੀ ਇਨਫੈਕਸ਼ਨ ਜਿਆਦਾ

ਪੁਰਸ਼ਾਂ ਦੇ ਮੁਕਾਬਲੇ ਔਰਤਾਂ ‘ਚ ਪਿਸ਼ਾਬ ਦੀ ਇਨਫੈਕਸ਼ਨ ਬਹੁਤ ਜਿਆਦਾ ਹੁੰਦੀ ਹੈ । ਪਿਸ਼ਾਬ ‘ਚ ਇਨਫੈਕਸ਼ਨ ਹੋਣ ਦੇ ਬੈਕਟੀਰੀਆ, ਵਾਇਰਸ ਜਾਂ ਫੰਗਸ ਇਨਫੈਕਸ਼ਨ ਮੁੱਖ ਕਾਰਨ ਹਨ । ਈ.ਕੋਲਾਈ ਬੈਕਟੀਰੀਆ ਜਿਆਦਾਤਰ ਇਨਫੈਕਸ਼ਨ ਦਾ ਕਾਰਨ ਹੁੰਦਾ ਹੈ ਇਹ ਬੈਕਟੀਰੀਆ ਸਾਡੀ ਅੰਤੜੀਆਂ ‘ਚ ਰਹਿੰਦਾ ਹੈ ਅਤੇ ਪਖਾਨਾ ਜਾਣ ਤੋਂ ਬਾਅਦ ਜੇਕਰ ਸਹੀ ਤਰ੍ਹਾਂ ਸਫਾਈ ਨਾ ਰੱਖੀ ਜਾਵੇ ਤਾਂ ਇਹ ਬੈਕਟੀਰੀਆ ਗੁਦਾ ਤੋਂ ਯੂਰੀਥਰਾ ਤੱਕ ਪਹੁੰਚ ਜਾਂਦਾ ਹੈ ।

ਔਰਤਾਂ ‘ਚ ਯੂਰੀਥਰਾ ਛੋਟੀ ਹੁੰਦੀ ਹੈ ਅਤੇ ਯੋਨੀ ਤੇ ਗੁਦਾ ਵੀ ਨਾਲ-ਨਾਲ ਹੀ ਹੁੰਦੇ ਹਨ। ਦੂਜਾ ਕਾਰਨ ਔਰਤਾਂ ‘ਚ ਮਹਾਵਾਰੀ ਬੰਦ ਹੋਣ ਤੋਂ ਬਾਅਦ ਇਸਟਰੋਜਨ ਹਾਰਮੋਨ ਦੇ ਲੈਵਲ ‘ਚ ਵੀ ਬਦਲਾਓ ਆ ਜਾਂਦਾ ਹੈ ਜਿਸ ਕਾਰਨ ਗੁਡ ਬੈਕਟੀਰੀਆ ‘ਚ ਕਾਫ਼ੀ ਕਮੀ ਆ ਜਾਂਦੀ ਹੈ ਤੇ ਨਤੀਜੇ ਵਜੋਂ ਔਰਤਾਂ ਨੂੰ ਵਡੇਰੀ ਉਮਰ ‘ਚ ਯੂ.ਟੀ.ਆਈ ਹੋਣ ਦਾ ਖ਼ਤਰਾ ਜਿਆਦਾ ਰਹਿੰਦਾ ਹੈ।

ਔਰਤਾਂ ‘ਚ ਪਿਸ਼ਾਬ ਦੀ ਇਨਫੈਕਸ਼ਨ ਦੇ ਕਾਰਨ (Urinary Tract Infection Symptoms)

ਘਰੇਲੂ ਕੰਮ: ਕਾਰਜ ਕਰਦੀਆਂ ਔਰਤਾਂ ਜਾਂ ਫਿਰ ਨੌਕਰੀ ਪੇਸ਼ਾ ਔਰਤਾਂ ਕੰਮ ‘ਚ ਰੁੱਝੇ ਰਹਿਣ ਕਰ ਕੇ ਜਾਂ ਫਿਰ ਬਾਥਰੂਮ ਨਜ਼ਦੀਕ ਨਾ ਹੋਣ ਕਾਰਨ ਅਕਸਰ ਪਿਸ਼ਾਬ ਰੋਕ ਕੇ ਰੱਖਦੀਆਂ ਹਨ ਜਾਂ ਫਿਰ ਪਾਣੀ ਘੱਟ ਇਸ ਲਈ ਪੀਂਦੀਆਂ ਹਨ ਕਿ ਬਾਰ-ਬਾਰ ਪਿਸ਼ਾਬ ਲਈ ਨਾ ਜਾਣਾ ਪਵੇ ਇਹ ਵੀ ਮੁੱਖ ਕਾਰਨ ਹਨ. ਯੂ.ਟੀ.ਆਈ ਦੇ ਕੀ ਲੱਛਣ ਹੁੰਦੇ ਹਨ ।

ਪਿਸ਼ਾਬ ਕਰਦੇ ਸਮੇਂ ਜਲਨ ਹੋਣਾ, ਖੁੱਲ ਕੇ ਪਿਸ਼ਾਬ ਨਾ ਆਉਣਾ, ਪਿਸ਼ਾਬ ‘ਚੋਂ ਬਦਬੂ ਆਉਣੀ, ਪਿਸ਼ਾਬ ਦੇ ਰੰਗ ‘ਚ ਬਦਲਾਓ ਹੋਣਾ, ਪੇਟ ਦੇ ਹੇਠਲੇ ਹਿੱਸੇ ‘ਚ ਦਰਦ ਹੋਣਾ ਤੇ ਕਦੇ ਕਦੇ ਹਲਕਾ ਬੁਖਾਰ ਜਾਂ ਉਲਟੀਆਂ ਵੀ ਲੱਗ ਜਾਂਦੀਆਂ ਹਨ।

ਇਨਫੈਕਸ਼ਨ ਤੋਂ ਬਚਾਓ ਕਿਵੇਂ ਕਰੀਏ ?

ਰੋਜ਼ਾਨਾ ਅੱਠ ਤੋਂ ਦਸ ਗਿਲਾਸ ਪਾਣੀ ਪੀਓ ਤਾਂ ਜੋ ਜਿਆਦਾ ਵਾਰ ਪਿਸ਼ਾਬ ਜਾਣਾ ਪਵੇ ਅਤੇ ਪਿਸ਼ਾਬ ਵਿਚਲੇ ਬੈਕਟੀਰੀਆ ਜਾਂ ਵਾਇਰਸ ਪਿਸ਼ਾਬ ਨਾਲ ਹੀ ਸਰੀਰ ਤੋਂ ਬਾਹਰ ਹੁੰਦੇ ਰਹਿਣ। ਲੱਸੀ ਜਾਂ ਫਿਰ ਨਾਰੀਅਲ ਪਾਣੀ ਦਾ ਜਿਆਦਾ ਇਸਤੇਮਾਲ ਕਰੋ। ਜੌ ਨੂੰ ਪਾਣੀ ‘ਚ ਉਬਾਲ ਕੇ ਉਸ ਪਾਣੀ ਨੂੰ ਪੀਓ ਕਿਉਂਕਿ ਇਸ ਪਾਣੀ ਨਾਲ ਪਿਸ਼ਾਬ ਜਿਆਦਾ ਆਉਂਦਾ ਹੈ ।

ਇਸਦੇ ਨਾਲ ਹੀ ਖੀਰਾ ,ਤਰਬੂਜ, ਅਨਾਰ ਦਾ ਇਸਤੇਮਾਲ ਜਿਆਦਾ ਕਰੋ। ਧਨੀਆ, ਜੀਰਾ ਅਤੇ ਹਲਦੀ ਦਾ ਪ੍ਰਯੋਗ ਵੀ ਫਾਇਦੇਮੰਦ ਹੁੰਦਾ ਹੈ। ਆਵਲਾ ਜਿਸ ‘ਚ ਕੇ ਵਿਟਾਮਿਨ ਸੀ ਜਿਆਦਾ ਹੁੰਦਾ ਹੈ ਜੋ ਕੇ ਇਮਿਊਨਿਟੀ ਵਧਾਉਂਦਾ ਹੈ। ਆਯੁਰਵੈਦਿਕ ਦਵਾਈਆਂ ਵਿੱਚ ਗੋਕਸ਼ੁਰੁ ਗੂਗਲ ,ਚੰਦਰਪ੍ਰਭਾ ਵਟੀ, ਸ਼ੀਲਾਜੀਤ, ਕੰਟਕਾਰੀ, ਚੰਦਨਆਸਵ, ਵਰੁਨਾਦੀ ਕਸ਼ਾਏ ਦਾ ਇਸਤੇਮਾਲ ਵੀ ਯੂ.ਟੀ.ਆਈ ‘ਚ ਫਾਇਦੇਮੰਦ ਹੁੰਦਾ ਹੈ।

ਜੀਵਨ ਸ਼ੈਲੀ ਵਿੱਚ ਬਦਲਾਓ ਕਰਨ ਲਈ ਲੋੜ (Need to make changes in lifestyle)

ਵੱਧ ਤੋਂ ਵੱਧ ਪਾਣੀ ਪੀਓ।
ਪਿਸ਼ਾਬ ਨੂੰ ਲੰਮੇ ਸਮੇਂ ਤੱਕ ਨਾ ਰੋਕੋ।
ਜਿਆਦਾ ਤੰਗ ਅੰਦਰੂਨੀ ਕੱਪੜੇ ਨਾ ਪਾਉ।
ਸ਼ਰਾਬ, ਕਾਫੀ, ਗੋਲਡ ਡਰਿੰਕ, ਪੈਕਿੰਗ ਵਾਲੇ ਖਾਣੇ ਤੋਂ ਪਰਹੇਜ ਰੱਖੋ।
ਗੁਪਤ ਅੰਗਾਂ ਦੀ ਸਾਫ ਸਫਾਈ ਦਾ ਧਿਆਨ ਰੱਖਣਾ।
ਸਰੀਰਿਕ ਸੰਬੰਧ ਬਣਾਉਣ ਤੋਂ ਬਾਅਦ ਖਾਸ ਕਰ ਕੇ ਔਰਤਾਂ ਨੂੰ ਪਿਸ਼ਾਬ ਕਰਨਾ ਚਾਹੀਦਾ ਹੈ ਅਤੇ ਆਪਣੇ ਗੁਪਤ ਅੰਗਾਂ ਨੂੰ ਤਾਜੇ ਪਾਣੀ ਨਾਲ ਜਰੂਰ ਧੋਣਾ ਚਾਹੀਦਾ ਹੈ।

ਔਰਤਾਂ ਨੂੰ ਆਪਣੇ ਗੁਪਤ ਅੰਗਾਂ ਉੱਤੇ ਕਿਸੇ ਵੀ ਕਿਸਮ ਦੇ ਕਰੀਮ ਪਾਊਡਰ ਜਾਂ ਫਿਰ ਸਪਰੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਕੁਦਰਤੀ ਤੌਰ ‘ਤੇ ਯੋਨੀ ‘ਚ ਸੈਲਫ ਕਲੀਨਿੰਗ ਪ੍ਰਕਿਰਿਆ ਹੁੰਦੀ ਹੈ ਜੋ ਕੇ ਛੋਟੇ- ਛੋਟੇ ਇਨਫੈਕਸ਼ਨ ਤੋਂ ਖੁਦ ਨੂੰ ਗੁਡ ਬੈਕਟੀਰੀਆ ਦੀ ਮੱਦਦ ਨਾਲ ਸਾਫ ਕਰਦੀ ਰਹਿੰਦੀ ਹੈ। ਯੂ.ਟੀ.ਆਈ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ, ਇਹ ਠੀਕ ਹੋਣ ਯੋਗ ਬਿਮਾਰੀ ਹੈ।

ਆਪਣੇ ਡਾਕਟਰ ਨਾਲ ਸਲਾਹ ਕਰ ਕੇ ਸਹੀ ਇਲਾਜ ਕਰਵਾਓ ਅਤੇ ਉਪਰੋਕਤ ਦੱਸੇ ਗਏ ਪਰਹੇਜ ਅਤੇ ਜੀਵਨ ਸ਼ੈਲੀ ਵਿੱਚ ਬਦਲਾਓ ਲਿਆ ਕੇ ਤੁਸੀਂ ਯੂ .ਟੀ.ਆਈ ਨੂੰ ਠੀਕ ਕਰ ਸਕਦੇ ਹੋ। ਜੇਕਰ ਲੋਅਰ ਯੂ. ਟੀ.ਆਈ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਅਪਰ ਯੂ. ਟੀ. ਆਈ ਤੱਕ ਪਹੁੰਚ ਕੇ ਗੁਰਦਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਫਿਰ ਖੂਨ ਵਿੱਚ ਵੀ ਇਨਫੈਕਸ਼ਨ ਫੈਲ ਕੇ ਬਲੱਡ ਪ੍ਰੈਸ਼ਰ ਨੂੰ ਘਟਾ ਕੇ ਮਰੀਜ਼ ਦੀ ਜਾਨ ਨੂੰ ਖਤਰਾ ਵੀ ਪੈਦਾ ਕਰ ਸਕਦੀ ਹੈ |

ਇਸ ਲਈ ਆਪਣੇ ਡਾਕਟਰ ਦੀ ਸਲਾਹ ਲੈ ਕੇ ਇਸ ਠੀਕ ਹੋਣ ਯੋਗ ਆਮ ਬਿਮਾਰੀ ਜਿਸ ਨੂੰ ਕਿ ਜਿਆਦਾਤਰ ਔਰਤਾਂ ਇਗਨੋਰ ਕਰਦੀਆਂ ਹਨ ਦਾ ਇਲਾਜ਼ ਕਰਾ ਕੇ ਇਸ ਤੋਂ ਮੁਕਤੀ ਪਾਉ।

ਡਾਕਟਰ ਵਰਿੰਦਰ ਕੁਮਾਰ
ਸੁਨਾਮ ਉਧਮ ਸਿੰਘ ਵਾਲਾ
9914905353

Read More: How to Sleep Better: ਚੰਗੀ ਸਿਹਤ ਲਈ ਬਿਹਤਰ ਨੀਂਦ ਕਿਵੇਂ ਕਰੀਏ

Scroll to Top