Saudi Arabia

ਸਾਊਦੀ ਅਰਬ ਨੇ ਭਾਰਤ ਸਮੇਤ 14 ਦੇਸ਼ਾਂ ਦੇ ਵੀਜ਼ਿਆਂ ‘ਤੇ ਕਿਉਂ ਲਗਾਈ ਪਾਬੰਦੀ ?

ਚੰਡੀਗੜ੍ਹ, 07 ਅਪ੍ਰੈਲ 2025: Saudi Arabia Visa Ban: ਸਾਊਦੀ ਅਰਬ ਨੇ ਵੀਜ਼ਿਆਂ ‘ਤੇ ਅਸਥਾਈ ਪਾਬੰਦੀ ਲਗਾ ਕੇ ਭਾਰਤ ਅਤੇ ਪਾਕਿਸਤਾਨ ਸਮੇਤ 14 ਦੇਸ਼ਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਾਊਦੀ ਅਰਬ ਸਰਕਾਰ ਵੱਲੋਂ ਲਗਾਈ ਇਹ ਅਸਥਾਈ ਪਾਬੰਦੀ ਕਾਰੋਬਾਰੀ ਅਤੇ ਪਰਿਵਾਰਕ ਵੀਜ਼ਾ ਦੇ ਨਾਲ-ਨਾਲ ਉਮਰਾਹ ਵੀਜ਼ਾ ‘ਤੇ ਵੀ ਲਾਗੂ ਹੋਵੇਗੀ। ਸਾਊਦੀ ਅਰਬ ਦੀ ਵੀਜ਼ਾ ਪਾਬੰਦੀ ਜੂਨ ‘ਚ ਹੱਜ ਯਾਤਰਾ ਦੇ ਅੰਤ ਤੱਕ ਲਾਗੂ ਰਹੇਗੀ।

ਇਹ ਪਾਬੰਦੀ ਹੱਜ ਯਾਤਰਾ ਕਾਰਨ ਹੋਣ ਵਾਲੀ ਭੀੜ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਵਿਚਕਾਰ ਲਗਾਈ ਹੈ। ਸਾਊਦੀ ਅਰਬ ਦੀ ਵੀਜ਼ਾ ਪਾਬੰਦੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਸ਼ਰਧਾਲੂਆਂ ਲਈ ਨਿਰਾਸ਼ਾਜਨਕ ਹੈ, ਜਿੱਥੋਂ ਹਜ਼ਾਰਾਂ ਲੋਕ ਹੱਜ ਲਈ ਜਾਂਦੇ ਹਨ।

ਸਾਊਦੀ ਅਰਬ ਨੇ ਇਹ ਫੈਸਲਾ ਕਿਉਂ ਲਿਆ ?

ਸਾਊਦੀ ਅਰਬ (Saudi Arabia) ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਸਹੀ ਰਜਿਸਟ੍ਰੇਸ਼ਨ ਤੋਂ ਬਿਨਾਂ ਹੱਜ ਕਰਨ ਤੋਂ ਰੋਕਣ ਲਈ ਚੁੱਕਿਆ ਗਿਆ ਹੈ। ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਦੂਜੇ ਦੇਸ਼ਾਂ ਦੇ ਨਾਗਰਿਕ ਉਮਰਾਹ ਵੀਜ਼ਾ ਜਾਂ ਵਿਜ਼ਿਟ ਵੀਜ਼ਾ ‘ਤੇ ਸਾਊਦੀ ਅਰਬ ਆਉਂਦੇ ਹਨ ਅਤੇ ਪਵਿੱਤਰ ਮੱਕਾ ਦੀ ਹੱਜ ਕਰਨ ਲਈ ਗੈਰ-ਕਾਨੂੰਨੀ ਤੌਰ ‘ਤੇ ਉੱਥੇ ਰਹਿੰਦੇ ਹਨ।

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਸੁਚਾਰੂ ਅਤੇ ਸੁਰੱਖਿਅਤ ਹੱਜ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਵੀਜ਼ਾ ਨਿਯਮ ਲਾਗੂ ਕਰਨ ਦੇ ਹੁਕਮ ਦਿੱਤੇ ਹਨ।

ਇਨ੍ਹਾਂ ਦੇਸ਼ਾਂ ‘ਤੇ ਲਗਾਈ ਪਾਬੰਦੀ

ਸੂਚੀ ‘ਚ ਸ਼ਾਮਲ 14 ਦੇਸ਼ਾਂ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਨਵਾਂ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਇਸ ਰਿਪੋਰਟ ‘ਚ 13 ਦੇਸ਼ਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ‘ਤੇ ਸਾਊਦੀ ਅਰਬ ਦੀ ਵੀਜ਼ਾ ਪਾਬੰਦੀ ਹੋਵੇਗੀ। ਜਿਨ੍ਹਾਂ ਦੇਸ਼ਾਂ ‘ਤੇ ਸਾਊਦੀ ਅਰਬ ਨੇ ਵੀਜ਼ਾ ਪਾਬੰਦੀ ਲਗਾਈ ਹੈ, ਉਨ੍ਹਾਂ ‘ਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਨਾਈਜੀਰੀਆ, ਇਰਾਕ, ਜਾਰਡਨ, ਅਲਜੀਰੀਆ, ਸੁਡਾਨ, ਇਥੋਪੀਆ, ਟਿਊਨੀਸ਼ੀਆ ਅਤੇ ਯਮਨ ਸ਼ਾਮਲ ਹਨ।

ਇਹ ਫੈਸਲਾ 2024 ਦੀ ਹੱਜ ਯਾਤਰਾ ਦੌਰਾਨ ਵਾਪਰੀ ਦੁਖਾਂਤ ਤੋਂ ਬਾਅਦ ਆਇਆ ਹੈ, ਜਿਸ ਵਿੱਚ 1,000 ਤੋਂ ਵੱਧ ਜਣੇ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸ਼ਰਧਾਲੂ ਅਣਅਧਿਕਾਰਤ ਸਨ। ਇਹ ਹਾਦਸਾ ਜ਼ਿਆਦਾ ਭੀੜ ਅਤੇ ਬਹੁਤ ਜ਼ਿਆਦਾ ਗਰਮੀ ਕਾਰਨ ਵਾਪਰਿਆ। ਸਾਊਦੀ ਅਰਬ ਹੁਣ ਮੰਨਦਾ ਹੈ ਕਿ ਗੈਰ-ਕਾਨੂੰਨੀ ਯਾਤਰੀਆਂ ਨੂੰ ਰੋਕਣ ਲਈ ਵੀਜ਼ਾ ਪਾਬੰਦੀਆਂ ਅਜਿਹੀਆਂ ਦੁਖਾਂਤਾਂ ਤੋਂ ਬਿਨਾਂ ਸੁਚਾਰੂ ਹੱਜ ਯਾਤਰਾ ਨੂੰ ਆਸਾਨ ਬਣਾ ਦੇਣਗੀਆਂ।

Read More: Saudi Arabia: ਸਾਊਦੀ ਅਰਬ ‘ਚ ਭਿਆਨਕ ਸੜਕ ਹਾਦਸਾ, 9 ਭਾਰਤੀਆਂ ਦੀ ਮੌ.ਤ

Scroll to Top