ਚੰਡੀਗੜ੍ਹ, 14 ਅਪ੍ਰੈਲ 2025: ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੀ ਪਤਨੀ ਅੰਨਾ ਕੋਨੀਡੇਲਾ (Anna Konidela) ਨੇ ਤਿਰੂਮਲਾ ਮੰਦਰ ਨੂੰ ਆਪਣੇ ਵਾਲ ਦਾਨ ਕੀਤੇ ਹਨ। ਦਰਅਸਲ, ਸਿੰਗਾਪੁਰ ‘ਚ ਅੱਗ ਲੱਗਣ ਦੇ ਹਾਦਸੇ ਤੋਂ ਬਾਅਦ ਆਪਣੇ ਪੁੱਤਰ ਮਾਰਕ ਦੇ ਠੀਕ ਹੋਣ ਤੋਂ ਬਾਅਦ ਅੰਨਾ ਕੋਨੀਡੇਲਾ ਨੇ ਆਪਣਾ ਸਿਰ ਮੁੰਨਵਾਇਆ ਹੈ।
ਪਵਨ ਕਲਿਆਣ ਦੀ ਪਾਰਟੀ ਜਨ ਸੈਨਾ ਪਾਰਟੀ ਦੇ ਐਕਸ (ਟਵਿੱਟਰ) ਪੇਜ ਨੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਕਿਹਾ ਗਿਆ ਹੈ ਕਿ ਮੰਦਰ ਜਾਣ ਤੋਂ ਬਾਅਦ, ਅੰਨਾ ਨੇ ਆਪਣੇ ਵਾਲ ਦਾਨ ਕਰ ਦਿੱਤੇ।
ਜਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ-ਅਦਾਕਾਰ ਪਵਨ ਕਲਿਆਣ ਦੇ ਛੋਟੇ ਪੁੱਤਰ ਮਾਰਕ ਸ਼ੰਕਰ ਨੂੰ ਸਿੰਗਾਪੁਰ ‘ਚ ਉਨ੍ਹਾਂ ਦੇ ਸਕੂਲ’ਚ ਅੱਗ ਲੱਗਣ ਕਾਰਨ ਝੁਲਸ ਗਏ ਸਨ । ਇਸ ਘਟਨਾ ‘ਚ ਸੱਤ ਸਾਲਾ ਸ਼ੰਕਰ ਦੇ ਹੱਥ ਅਤੇ ਪੈਰ ਸੜ ਗਏ ਸਨ।
ਸ਼ੰਕਰ ਦਾ ਜਨਮ 2017 ‘ਚ ਪਵਨ ਕਲਿਆਣ ਦੀ ਤੀਜੀ ਪਤਨੀ ਅੰਨਾ ਲੇਜ਼ਨੇਵਾ ਦੇ ਘਰ ਹੋਇਆ ਸੀ। ਉਹ ਅਦਾਕਾਰ ਦੇ ਚਾਰ ਬੱਚਿਆਂ ‘ਚੋਂ ਸਭ ਤੋਂ ਛੋਟਾ ਹੈ। ਪਵਨ ਕਲਿਆਣ ਦੀ ਅੰਨਾ ਲੇਜ਼ਨੇਵਾ ਤੋਂ ਇੱਕ ਧੀ ਪੋਲੇਨਾ ਅਤੇ ਇੱਕ ਪੁੱਤਰ ਮਾਰਕ ਸ਼ੰਕਰ ਹੈ। ਅੰਨਾ ਲੇਜ਼ਨੇਵਾ ਇੱਕ ਰੂਸੀ ਨਾਗਰਿਕ ਹੈ, ਜਿਸ ਨਾਲ ਕਲਿਆਣ ਨੇ ਸਾਲ 2013 ਵਿੱਚ ਵਿਆਹ ਕੀਤਾ ਸੀ।
ਅੰਨਾ ਲੇਜ਼ਨੇਵਾ ਇੱਕ ਰੂਸੀ ਮਾਡਲ ਅਤੇ ਅਦਾਕਾਰਾ ਹੈ, ਜਿਸਦਾ ਜਨਮ 1980 ‘ਚ ਰੂਸ ‘ਚ ਹੋਇਆ ਸੀ। ਅੰਨਾ ਅਤੇ ਪਵਨ ਕਲਿਆਣ ਪਹਿਲੀ ਵਾਰ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਦੋਵਾਂ ਨੇ ਫਿਲਮ ‘ਤੀਨ ਮਾਰ’ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਇੱਥੋਂ ਹੀ ਉਨ੍ਹਾਂ ਦਾ ਰਿਸ਼ਤਾ ਸ਼ੁਰੂ ਹੋਇਆ।
Read More: ਡਿਪਟੀ CM ਪਵਨ ਕਲਿਆਣ ਦੇ ਪੁੱਤਰ ਸਿੰਗਾਪੁਰ ‘ਚ ਇੱਕ ਹਾਦਸੇ ਦਾ ਸ਼ਿਕਾਰ