ਦਿੱਲੀ, 26 ਮਈ 2025: Assembly By-Elections: ਭਾਰਤੀ ਚੋਣ ਕਮਿਸ਼ਨ (ECI) ਨੇ 19 ਜੂਨ ਨੂੰ ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਗੁਜਰਾਤ ਦੀਆਂ ਦੋ ਸੀਟਾਂ ਅਤੇ ਕੇਰਲ, ਪੰਜਾਬ ਅਤੇ ਪੱਛਮੀ ਬੰਗਾਲ ਦੀ ਇੱਕ-ਇੱਕ ਸੀਟ ‘ਤੇ ਚੋਣਾਂ ਹੋਣਗੀਆਂ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਣੀ ਤੈਅ ਹੈ।
1. ਪੰਜਾਬ ਦੋ ਲੁਧਿਆਣਾ ਪੱਛਮੀ ਸੀਟ
ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਜਨਵਰੀ ‘ਚ ਮੌਤ ਹੋ ਗਈ ਸੀ। ਉਨ੍ਹਾਂ ਦੀ ਆਪਣੀ ਬੰਦੂਕ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ | ਜਿਸ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਖਾਲੀ ਹੈ |
2. ਪੱਛਮੀ ਬੰਗਾਲ ਦੀ ਕਾਲੀਗੰਜ ਸੀਟ
ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਸੀਰੂਦੀਨ ਅਹਿਮਦ ਦਾ ਫਰਵਰੀ ‘ਚ ਦੇਹਾਂਤ ਹੋ ਗਿਆ ਸੀ। ਨਸੀਰੂਦੀਨ ਨੂੰ ਦਿਲ ਦਾ ਦੌਰਾ ਪਿਆ ਸੀ। ਇਹ ਸੀਟ ਉਦੋਂ ਤੋਂ ਖਾਲੀ ਹੈ।
3. ਕੇਰਲ ਨੀਲੰਬੂਰ ਸੀਟ
ਨੀਲੰਬੂਰ ਸੀਟ ਤੋਂ ਖੱਬੇ ਪੱਖੀ ਡੈਮੋਕ੍ਰੇਟਿਕ ਫਰੰਟ (LDF) ਸਮਰਥਿਤ ਵਿਧਾਇਕ ਪੀਵੀ ਅਨਵਰ, ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨਾਲ ਵਿਵਾਦ ਤੋਂ ਬਾਅਦ 13 ਜਨਵਰੀ, 2025 ਨੂੰ ਸੂਬੇ ‘ਚ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਗਏ। ਟੀਐਮਸੀ ਅਨਵਰ ਰਾਹੀਂ ਸੂਬੇ ‘ਚ ਆਪਣਾ ਅਧਾਰ ਵਧਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੇ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਕਾਰਨ ਇਸ ਸੀਟ ‘ਤੇ ਚੋਣਾਂ ਤੈਅ ਹੋ ਗਈਆਂ ਹਨ।
4. ਗੁਜਰਾਤ
ਕੜੀ ਸੀਟ ਤੋਂ ਭਾਜਪਾ ਵਿਧਾਇਕ ਕਰਸਨਭਾਈ ਪੁੰਜਾਭਾਈ ਸੋਲੰਕੀ ਦੀ 4 ਫਰਵਰੀ 2025 ਨੂੰ ਕੈਂਸਰ ਨਾਲ ਮੌਤ ਹੋ ਗਈ ਸੀ। ਇਸ ਕਾਰਨ ਇਸ ਸੀਟ ‘ਤੇ ਜ਼ਿਮਨੀ ਚੋਣਾਂ ਕਰਵਾਉਣੀਆਂ ਪਈਆਂ।
ਇਸਦੇ ਨਾਲ ਹੀ ਵਿਸਵਾਦਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਭੂਪੇਂਦਰ ਭਯਾਨੀ ਦਸੰਬਰ 2023 ‘ਚ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਚੱਲ ਰਹੇ ਅਦਾਲਤੀ ਕੇਸ ਕਾਰਨ, ਉਦੋਂ ਤੋਂ ਇਸ ਸੀਟ ‘ਤੇ ਜ਼ਿਮਨੀ ਚੋਣ ਨਹੀਂ ਹੋ ਸਕੀ।
Read More: ਚੋਣ ਕਮਿਸ਼ਨ ਦੇ ਐਕਟਾਂ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸਿਬਿਨ ਸੀ




