Site icon TheUnmute.com

WHO ਵਲੋਂ ਭਾਰਤੀ ਕੰਪਨੀ ਦੁਆਰਾ ਤਿਆਰ ਚਾਰ ਖੰਘ ਵਾਲੀ ਦਵਾਈਆਂ ਨੂੰ ਲੈ ਕੇ ਚਿਤਾਵਨੀ ਜਾਰੀ

WHO

ਚੰਡੀਗੜ੍ਹ 06 ਅਕਤੂਬਰ 2022: ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤੀ ਦਵਾਈ ਕੰਪਨੀ ਦੁਆਰਾ ਤਿਆਰ ਚਾਰ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਪੱਛਮੀ ਅਫਰੀਕੀ ਦੇਸ਼ ਗਾਂਬੀਆ ਵਿੱਚ ਇੱਕ ਭਾਰਤੀ ਦਵਾਈ ਕੰਪਨੀ ਦੁਆਰਾ ਤਿਆਰ ਖੰਘ ਦੀ ਦਵਾਈ ਕਾਰਨ 66 ਬੱਚਿਆਂ ਦੀ ਮੌਤ ਦੀ ਖਬਰ ਹੈ | ਭਾਰਤ ਸਰਕਾਰ ਦੇ ਰੈਗੂਲੇਟਰੀ ਅਥਾਰਟੀਆਂ ਨਾਲ ਇਨ੍ਹਾਂ ਦਵਾਈਆਂ ਦੀ ਜਾਂਚ ਕੀਤੀ ਜਾ ਰਹੀ ਹੈ |

WHO ਨੇ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇਸ ਖੰਘ ਦੀ ਦਵਾਈ ਦੇ ਸੇਵਨ ਨਾਲ ਬੱਚਿਆਂ ਦੇ ਗੁਰਦੇ ਖਰਾਬ ਹੋ ਸਕਦੇ ਹਨ | ਇਹ ਚਾਰ ਦਵਾਈਆਂ ਵਿਚ ਫਾਰਮਲਿਨ ਬੇਬੀ ਖੰਘ ਵਾਲੀ ਦਵਾਈ, ਮਗਰੀਬ ਐਨ ਕੋਲ੍ਡ ਸੀਰਪ, ਮੇਕ ਬੇਬੀ ਖੰਘ ਵਾਲੀ ਦਵਾਈ ਅਤੇ ਪਰੋਮੇਥਾਨੀਜ ਓਰਲ ਸੋਲਿਊਸ਼ਨ ਸ਼ਾਮਲ ਹਨ |

ਇਸਦੇ ਨਾਲ ਹੀ ਡਬਲਯੂਐਚਓ ਨੇ ਸਾਰੇ ਦੇਸ਼ਾਂ ਨੂੰ ਇਨ੍ਹਾਂ ਦਵਾਈਆਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਖੁਦ ਇਨ੍ਹਾਂ ਦੇਸ਼ਾਂ ਅਤੇ ਸਬੰਧਤ ਖੇਤਰ ਦੀ ਸਪਲਾਈ ਚੇਨ ‘ਤੇ ਨਜ਼ਰ ਰੱਖਣ ਦੀ ਗੱਲ ਕਹੀ ਹੈ। WHO ਦੀ ਚਿਤਾਵਨੀ ਤੋਂ ਬਾਅਦ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਤੁਰੰਤ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।

Exit mobile version