munawwar rana

ਕੌਣ ਹਨ ਮਸ਼ਹੂਰ ਸ਼ਾਇਰ ਮੁਨੱਵਰ ਰਾਣਾ, ਕਿਸਾਨ ਅੰਦੋਲਨ ਦੌਰਾਨ ਲਿਖੀ ਸ਼ਾਇਰੀ ’ਤੇ ਹੋਇਆ ਸੀ ਹੰਗਾਮਾ

ਚੰਡੀਗੜ੍ਹ, 15 ਜਨਵਰੀ 2024: ਮਸ਼ਹੂਰ ਸ਼ਾਇਰ ਮੁਨੱਵਰ ਰਾਣਾ (munawwar rana) ਦਾ ਬੀਤੇ ਦਿਨ ਐਤਵਾਰ ਨੂੰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਲਖਨਊ ਵਿਖੇ ਪੂਰੇ ਹੋ ਗਏ । ਮੁਨੱਵਰ ਪਿਛਲੇ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਤੋਂ ਵੀ ਪੀੜਤ ਸਨ। ਮੁਨੱਵਰ ਰਾਣਾ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਸੋਮਵਾਰ ਨੂੰ ਲਖਨਊ ਵਿਖੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ’ਚ ਮਾਂ, 4 ਭੈਣਾਂ ਅਤੇ ਇਕ ਭਰਾ ਹੈ। ਭਾਰਤ ਦੇ ਸਭ ਤੋਂ ਮਸ਼ਹੂਰ ਸ਼ਾਇਰਾਂ ’ਚੋਂ ਇਕ ਮੁਨੱਵਰ ਰਾਣਾ ਦੀ ਕਵਿਤਾ ‘ਮਾਂ’ ਦਾ ਉਰਦੂ ਸਾਹਿਤ ਦੀ ਦੁਨੀਆਂ ’ਚ ਵਿਲੱਖਣ ਸਥਾਨ ਹੈ। ਸ਼ਾਇਰ ਮੁਨੱਵਰ 71 ਸਾਲ ਦੇ ਸਨ | ਬੀਤੇ ਦਿਲ ਦਾ ਦੌਰਾ ਪੈਣ ਕਾਰਨ ਇਹਨਾ ਦੀ ਮੌਤ ਹੋ ਗਈ |

ਇੱਕ ਮਕਬੂਲ ਆਵਾਜ਼ ਖਾਮੋਸ਼ ਹੋ ਗਈ ਹੈ, ਮਾਂ ‘ਤੇ ਕਈ ਰਚਨਾਵਾਂ ਲਿਖਣ ਵਾਲੇ ਮਸ਼ਹੂਰ ਸ਼ਾਇਰ ਮੁਨੱਵਰ ਰਾਣਾ (munawwar rana) 14 ਜਨਵਰੀ ਦੀ ਰਾਤ ਨੂੰ ਦੁਨੀਆ ਨੂੰ ਅਲਵਿਦਾ ਆਖ ਗਏ ਹਨ | ਮੁਨੱਵਰ ਰਾਣਾ ਇੱਕ ਉਰਦੂ ਭਾਸ਼ਾ ਦਾ ਸਾਹਿਤਕਾਰ ਸੀ | 26 ਨਵੰਬਰ 1952 ਰਾਏਬਰੇਲੀ, ਉੱਤਰ ਪ੍ਰਦੇਸ਼ ‘ਚ ਉਹਨਾ ਦਾ ਜਨਮ ਹੋਇਆ ਸੀ | ਉਹਨਾਂ ਦੁਆਰਾ ਲਿਖੀ ਗਈ ਇੱਕ ਕਵਿਤਾ ਸ਼ਾਹਦਾਬਾ ਲਈ ਉਹਨਾ ਨੂੰ 2014 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ |

ਭਾਰਤ-ਪਾਕਿਸਤਾਨ ਵੰਡ ਸਮੇਂ ਉਨ੍ਹਾਂ ਦੇ ਕਈ ਨਜ਼ਦੀਕੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਪਾਕਿਸਤਾਨ ਚੱਲੇ ਗਏ ਸਨ | ਫਿਰਕੂ ਤਣਾਅ ਦੇ ਬਾਵਜੂਦ ਮੁਨੱਵਰ ਰਾਣਾ ਦੇ ਪਿਤਾ ਨੇ ਆਪਣੇ ਦੇਸ਼ ਵਿੱਚ ਰਹਿਣਾ ਆਪਣਾ ਫਰਜ਼ ਸਮਝਿਆ | ਮੁਨੱਵਰ ਰਾਣਾ ਦੀ ਮੁੱਢਲੀ ਸਿੱਖਿਆ ਕਲਕੱਤਾ ਵਿੱਚ ਹੋਈ | ਗ਼ਜ਼ਲਾਂ ਤੋਂ ਇਲਾਵਾ ਇਹਨਾ ਨੇ ਯਾਦਾਂ ਵੀ ਲਿਖੀਆਂ, ਇਹਨਾ ਦੀ ਲਿਖਤਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹਨਾ ਰਚਨਾਵਾਂ ਦਾ ਉਰਦੂ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਇਆ |

ਮੁਨੱਵਰ ਰਾਣਾ ਦੀਆਂ ਹੁਣ ਤੱਕ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਮੁੱਖ ਇਹ ਹਨ ਮਾਂ, ਗ਼ਜ਼ਲ ਪਿੰਡ, ਪੀਪਲ ਰੰਗਤ, ਨਿੰਮ ਦੇ ਫੁੱਲ, ਘਰ ਇਕੱਲਾ ਹੋ ਗਿਆ ਤੇ ਨਵੇਂ ਸੀਜ਼ਨ ਦੇ ਫੁੱਲ ..ਇਹਨਾ ਨੇ ਹੋਰ ਵੀ ਕਈ ਕਵਿਤਾਵਾਂ ਤੇ ਗਜ਼ਲਾਂ ਲਿਖੀਆਂ |

ਇਹਨਾ ਨੂੰ ਕਈ ਪੁਰਸਕਾਰ ਵੀ ਮਿਲੇ

ਮੁਨੱਵਰ ਰਾਣਾ ਨੂੰ 2006 ਇਟਾਵਾ ‘ਚ ਅਮੀਰ ਖੁਸਰੋ ਪੁਰਸਕਾਰ, 2006 ਇੰਦੌਰ ‘ਚ ਕਬੀਰ ਪੁਰਸਕਾਰ, 2005 ‘ਚ ਮੀਰ ਤਕੀ ਮੀਰ ਪੁਰਸਕਾਰ 2005 ਉਦੈਪੁਰ ‘ਚ ਗਾਲਿਬ ਪੁਰਸਕਾਰ, 2005 ਨਵੀਂ ਦਿੱਲੀ ‘ਚ ਡਾ ਜ਼ਾਕਿਰ ਹੁਸੈਨ ਪੁਰਸਕਾਰਅਤੇ ਇਹਨਾ ਨੂੰ ਹੋਰ ਵੀ ਕਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ |

ਇਹਨਾ ਨੂੰ ਕਈ ਵਿਵਾਦਾਂ ਦਾ ਵੀ ਸਾਹਮਣਾ ਕਰਨ ਪਿਆ

ਕਿਸਾਨ ਅੰਦੋਲਨ ਦੌਰਾਨ ਲਿਖੀ ਸ਼ਾਇਰੀ ’ਤੇ ਹੰਗਾਮਾ ਹੋਇਆ ਸੀ | ਮੁਨੱਵਰ ਰਾਣਾ ਨੇ ਕਿਸਾਨ ਅੰਦੋਲਨ ਦੌਰਾਨ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਸ਼ਾਇਰੀ ਲਿਖੀ ਸੀ, ਜਿਸ ਕਾਰਨ ਸਿਆਸੀ ਹੰਗਾਮਾ ਹੋਇਆ ਸੀ |

ਉਨ੍ਹਾਂ ਲਿਖਿਆ ਸੀ ਕਿ ਇਸ ਮੁਲਕ ਦੇ ਕੁਝ ਲੋਕਾਂ ਨੂੰ ਰੋਟੀ ਮਿਲੇਗੀ ਸੰਸਦ ਨੂੰ ਡੇਗ ਕੇ ਉੱਥੇ ਕੁਝ ਖੇਤ ਬਣਾ ਦੋ ….ਹੁਣ ਇਸ ਤਰ੍ਹਾਂ ਹੀ ਬਦਲੇਗਾ ਕਿਸਾਨਾਂ ਦਾ ਮੁੱਕਦਰ…. ਸੇਠਾਂ ਦੇ ਬਣਾਏ ਹੋਏ ਗੋਦਾਮ ਜਲਾ ਦੋ …ਮੈ ਝੂਠ ਦੇ ਦਰਬਾਰ ‘ਚ ਸੱਚ ਬੋਲ ਰਿਹਾ ਹਾਂ ਗਰਦਨ ਨੂੰ ਉਡਾਓ ਮੈਨੂੰ ਜਾਂ ਜਿੰਦਾ ਜਲਾ ਦੋ…ਇਸ ਸ਼ਾਇਰੀ ਤੋਂ ਬਾਅਦ ਕਈ ਵੱਡੇ ਆਗੂਆਂ ਸਮੇਤ ਕਈ ਲੋਕਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ | ਵਧਦੇ ਵਿਵਾਦ ਦੇ ਚੱਲਦੇ ਉਹਨਾ ਨੇ ਇਹ ਆਪਣੀ ਇਹ ਲਿਖਾਵਟ ਡਿਲੀਟ ਕਰ ਦਿੱਤੀ |

ਇਨ੍ਹਾਂ ਹੀ ਨਹੀਂ ਜਦੋਂ ਸੁਪਰੀਮ ਕੋਰਟ ਨੇ ਅਯੁੱਧਿਆ ਦੀ ਵਿਵਾਦਿਤ ਜ਼ਮੀਨ ‘ਤੇ ਆਪਣਾ ਫੈਸਲਾ ਸੁਣਾਇਆ ਸੀ | ਉਦੋਂ ਵੀ ਮੁਨੱਵਰ ਰਾਣਾ ਨੇ ਚੀਫ਼ ਜਸਟਿਸ ਰੰਜਨ ਗੋਗੋਈ ‘ਤੇ ਦੋਸ਼ ਲਾਏ ਸਨ | ਉਨ੍ਹਾਂ ਕਿਹਾ ਸੀ ਕਿ ਅਯੁੱਧਿਆ ਦੀ ਵਿਵਾਦਿਤ ਜ਼ਮੀਨ ‘ਤੇ ਆਏ ਫੈਸਲੇ ‘ਚ ਹਿੰਦੂਆਂ ਦਾ ਪੱਖ ਪੂਰਿਆ ਗਿਆ ਹੈ

 

 

Scroll to Top