Site icon TheUnmute.com

ਮਜੀਠਾ ਦੀ ਹਰ ਕਰਿਆਨਾ ਦੁਕਾਨ ਤੋਂ ਸ਼ਰ੍ਹੇਆਮ ਮਿਲਦਾ ਹੈ ਚਿੱਟਾ : ਰਾਬੀਆ ਸਿੱਧੂ

ਚੰਡੀਗੜ੍ਹ, 10 ਫਰਵਰੀ 2022 : ਵਿਧਾਨ ਸਭਾ ਚੋਣਾਂ 2022 ਦੇ ਚੱਲਦੇ ਜਿੱਥੇ ਹਰ ਇਕ ਸਿਆਸੀ ਪਾਰਟੀ ਵੱਲੋਂ ਹੁਣ ਉਮੀਦਵਾਰਾਂ ਦੇ ਹੱਕ ਚ ਸਟਾਰ ਪ੍ਰਚਾਰਕ ਭੇਜ ਕੇ ਡੋਰ ਟੂ ਡੋਰ ਪ੍ਰਚਾਰ ਕੀਤੇ ਜਾ ਰਹੇ ਹਨ ਉਥੇ ਹੀ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੀ ਬੇਟੀ ਆਪਣੇ ਪਿਤਾ ਦੇ ਹੱਕ ‘ਚ ਜਲਾਲਾਬਾਦ ਵਿਖੇ ਪ੍ਰਚਾਰ ਕਰਦੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਮੈਦਾਨ ‘ਚ ਉਤਰੀ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੀ ਅੱਜ ਚੋਣ ਪ੍ਰਚਾਰ ਲਈ ਆਪਣੇ ਹਲਕੇ ਚ ਉੱਤਰੇ ਤੇ ਲੋਕਾਂ ਨਾਲ ਡੋਰ ਟੂ ਡੋਰ ਜਾ ਕੇ ਆਪਣੇ ਪਿਤਾ ਲਈ ਵੋਟਾਂ ਮੰਗ ਰਹੀ ਹੈ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਨੇ ਕਿਹਾ ਕਿ ਚੋਣ ਮੈਦਾਨ ਵਿੱਚ ਚਾਹੇ ਬਿਕਰਮ ਸਿੰਘ ਮਜੀਠੀਆ ਉਤਰੇ ਹੋਏ ਹਨ ਪਰ ਬੱਚਾ-ਬੱਚਾ ਜਾਣਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਵਪਾਰੀ ਹੈ ਅਤੇ ਮਜੀਠੀਆ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਰਾਬੀਆ ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮਜੀਠੀਆ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ |

ਇਸਦੇ ਨਾਲ ਹੀ ਰਾਬੀਆ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਤੇ ਹੋਰ ਤੰਜ ਕੱਸਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮਜੀਠਾ ਤੇ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਦੋਵੇਂ ਸੀਟਾਂ ਤੋਂ ਖੁਦ ਹੀ ਲੜ ਰਹੇ ਹਨ ਕਿਉਂਕਿ ਉਨ੍ਹਾਂ ਦੀ ਧਰਮ ਪਤਨੀ ਮਜੀਠੇ ਤੋਂ ਲੜ ਰਹੀ ਹੈ ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਭਾਵੁਕ ਮਨ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਉਨ੍ਹਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਚੋਣਾਂ ਨਹੀਂ ਜਿੱਤਦੇ ਓਨੀ ਦੇਰ ਤੱਕ ਉਹ ਵਿਆਹ ਨਹੀਂ ਕਰਵਾਉਣਗੇ

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2022 ਦੇ ਚੱਲਦੇ ਜਿੱਥੇ ਹਰ ਸਿਆਸੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਗਏ ਹਨ ਤੇ ਉਨ੍ਹਾਂ ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਉਥੇ ਹੀ ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਸਵੇਰ ਦੇ ਵੈਸ਼ਨੋ ਦੇਵੀ ਮਾਤਾ ਨਤਮਸਤਕ ਹੋਣ ਪਹੁੰਚੇ ਹੋਏ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਹਲਕੇ ਵਿੱਚ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ |

Exit mobile version