July 5, 2024 2:50 am
Tempo-Travel

ਕਾਰ ਨੂੰ ਬਚਾਉਂਦਿਆ ਸੜਕ ਕਿਨਾਰੇ ਰੁੱਖ ਨਾਲ ਜਾ ਟਕਰਾਇਆ ਟੈਂਪੂ-ਟ੍ਰੈਵਲ, 5 ਜਣੇ ਜ਼ਖਮੀ

ਗੁਰਦਾਸਪੁਰ, 20 ਮਾਰਚ 2023: ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਨੇੜੇ ਕਾਰ ਨੂੰ ਬਚਾਉਂਦੇ ਟੈਂਪੂ-ਟ੍ਰੈਵਲ ਰੁੱਖ ‘ਚ ਟਕਰਾਇਆ | ਜਿਸਦੇ ਚੱਲਦੇ ਟੈਂਪੂ-ਟ੍ਰੈਵਲ ‘ਚ ਸਵਾਰ ਔਰਤਾਂ ਸਮੇਤ ਇੱਕ ਪਰਿਵਾਰ ਦੇ 4 ਜੀਅ ਜ਼ਖਮੀ ਹੋ ਗਏ | ਜਦਕਿ ਟੈਂਪੂ-ਟ੍ਰੈਵਲ ਡਰਾਈਵਰ ਦੇ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਬਟਾਲਾ ਸਿਵਲ ਹਸਪਤਾਲ ਤੋਂ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ |

ਉਥੇ ਹੀ ਜਖ਼ਮੀ ਔਰਤਾਂ ਨੇ ਦੱਸਿਆ ਕਿ ਉਹ ਟੈਂਪੂ-ਟ੍ਰੈਵਲ (Tempo-Travel) ‘ਤੇ ਸਵਾਰ ਸਨ ਅਤੇ ਇਕ ਪਰਿਵਾਰ ਦੇ 11 ਜੀਅ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ ਸਨ ਜਦਕਿ ਅਚਾਨਕ ਸਾਹਮਣੇ ਤੋਂ ਗਲਤ ਸਾਈਡ ਤੋਂ ਇਕ ਕਾਰ ਆਉਂਦੀ ਦੇਖ ਡਰਾਈਵਰ ਵਲੋਂ ਉਸ ਕਾਰ ਨੂੰ ਬਚਾਉਂਦੇ ਹੋਏ ਟੈਂਪੂ-ਟ੍ਰੈਵਲ ਸੜਕ ਕਿਨਾਰੇ ਰੁੱਖ ‘ਚ ਜਾ ਟਕਰਾਇਆ |

ਉਥੇ ਹੀ ਇਸ ਸੜਕ ਹਾਦਸੇ ਚ ਜਿਥੇ ਇਕ ਪਰਿਵਾਰ ਦੇ 4 ਜੀਅ ਜਖਮੀ ਹੋਏ ਹਨ ਅਤੇ ਉਹਨਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਚ ਚਲ ਰਿਹਾ ਹੈ ਉਥੇ ਹੀ ਡਰਾਈਵਰ ਵੀ ਗੰਭੀਰ ਰੂਪ ਚ ਜਖਮੀ ਹੈ ਜਿਸ ਨੂੰ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ਚ ਇਲਾਜ ਲਈ ਭੇਜਿਆ ਗਿਆ ਹੈ |