ਚੰਡੀਗੜ੍ਹ, 22 ਅਪ੍ਰੈਲ, 2024: ਅੱਜ ਦੁਪਹਿਰ ਸਹਾਰਨਪੁਰ ਜ਼ਿਲ੍ਹੇ ਦੇ ਛੱਤਮਲਪੁਰ ਵਿੱਚ ਵਿਆਹ (wedding) ਤੋਂ ਵਾਪਸ ਆ ਰਹੇ ਯਾਤਰੀਆਂ ਦੀ ਕਾਰ ਬੇਕਾਬੂ ਹੋ ਕੇ ਫਤਿਹਪੁਰ ਕਲਸੀਆ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ‘ਚ 8 ਸਾਲਾ ਬੱਚੇ ਸਮੇਤ 4 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 16 ਸਾਲਾ ਲੜਕੀ ਸਮੇਤ ਦੋ ਜਣੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਫਤਿਹਪੁਰ ਸੀਐਚਸੀ ਤੋਂ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਚਾਰ ਮੌਤਾਂ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ।
ਦਸੰਬਰ 7, 2025 11:46 ਪੂਃ ਦੁਃ




