ਚੰਡੀਗੜ੍ਹ, 23 ਮਈ, 2024: ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਗਠਜੋੜ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ | ਉਨ੍ਹਾਂ ਕਿਹਾ ਕਿਹਾ ਕਿ ਪੰਜਾਬ ਵਿੱਚ ਦਿਖਾਵੇ ਲਈ ਦਿੱਲੀ ਦੀ ਭ੍ਰਿਸ਼ਟ ਪਾਰਟੀ ਅਤੇ ਸਿੱਖ ਹਮਲੇ ਲਈ ਜ਼ਿੰਮੇਵਾਰ ਪਾਰਟੀ ਆਹਮੋ-ਸਾਹਮਣੇ ਲੜਨ ਦਾ ਢੌਂਗ ਰਚ ਰਹੀਆਂ ਹਨ, ਪਰ ਸੱਚਾਈ ਇਹ ਹੈ ਕਿ ਦੋ ਧਿਰਾਂ ਹਨ, ਪਰ ਦੁਕਾਨ ਇੱਕੋ ਹੈ। ਇੱਥੇ ਲੋਕ ਭਾਵੇਂ ਕੋਈ ਵੀ ਬਿਆਨ ਦੇਣ ਪਰ ਦਿੱਲੀ ਵਿੱਚ ਇੱਕ ਦੂਜੇ ਨੂੰ ਮੋਢਿਆਂ ਉੱਤੇ ਚੁੱਕ ਕੇ ਨੱਚ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਮੈਂ ਅੱਜ ਗੁਰੂਆਂ ਦੀ ਧਰਤੀ ‘ਤੇ ਆਸ਼ੀਰਵਾਦ ਲੈਣ ਆਇਆ ਹਾਂ। ਕੌਮ ਦੀ ਰਾਖੀ ਹੋਵੇ ਜਾਂ ਦੇਸ਼ ਦੇ ਵਿਕਾਸ ਲਈ, ਸਿੱਖ ਕੌਮ (Sikh) ਨੇ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ। ਇੱਥੋਂ ਦੇ ਲੋਕਾਂ ਨੇ ਦੇਸ਼ ਦੇ ਵਿਕਾਸ ਨੂੰ ਖੇਤੀ ਤੋਂ ਲੈ ਕੇ ਉੱਦਮ ਤੱਕ ਪਹੁੰਚਾਇਆ ਹੈ, ਪਰ ਕੱਟੜ ਭ੍ਰਿਸ਼ਟ ਲੋਕਾਂ ਨੇ ਪੰਜਾਬ ਦਾ ਕੀ ਹਾਲ ਕੀਤਾ ਹੈ। ਇੱਥੋਂ ਦੇ ਸਨਅਤੀ ਕਾਰੋਬਾਰੀ ਪਲਾਇਨ ਕਰ ਰਹੇ ਹਨ। ਨਸ਼ਿਆਂ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਹੁਕਮ ਇੱਥੇ ਕੰਮ ਨਹੀਂ ਕਰਦੇ, ਇੱਥੇ ਰੇਤ ਮਾਈਨਿੰਗ ਮਾਫ਼ੀਆ , ਡਰੱਗ ਮਾਫ਼ੀਆ ਅਤੇ ਸ਼ੂਟਰ ਗੈਂਗਾਂ ਦੇ ਅੱਤਿਆਚਾਰ ਜਾਰੀ ਹਨ। ਸਾਰੀ ਸਰਕਾਰ ਕਰਜ਼ੇ ‘ਤੇ ਚੱਲ ਰਹੀ ਹੈ। ਸਾਰੇ ਮੰਤਰੀ ਮੌਜ-ਮਸਤੀ ਕਰ ਰਹੇ ਹਨ ਅਤੇ ਜਿਹੜੇ ਕਾਗਜ਼ੀ ਮੁੱਖ ਮੰਤਰੀ ਹਨ, ਉਨ੍ਹਾਂ ਕੋਲ ਦਿੱਲੀ ਅਦਾਲਤ ਵਿੱਚ ਹਾਜ਼ਰ ਹੋਣ ਤੋਂ ਫੁਰਸਤ ਨਹੀਂ |