July 7, 2024 12:12 pm
Cricket

ਜਦੋਂ ਖੇਡ ਮੰਤਰੀ ਮੀਤ ਹੇਅਰ ਸਕੱਤਰੇਤ ਦੇ ਗਰਾਊਂਡ ‘ਚ ਕ੍ਰਿਕਟ ਖੇਡਣ ਆਏ

ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ,ਚੰਡੀਗੜ੍ਹ ਦੇ ਗਰਾਊਂਡ ਵਿੱਚ ਕ੍ਰਿਕਟ (Cricket) ਖੇਡਣ ਆਏ। ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਕ੍ਰਿਕਟ ਟੀਮ ਹਰ ਵੀਕੈਂਡ ਉਤੇ ਕ੍ਰਿਕਟ ਖੇਡਣ ਆਉਂਦੀ ਹੈ ਅਤੇ ਅੱਜ ਜਦੋਂ ਵਿਭਾਗ ਦੀ ਟੀਮ ਖੇਡਣ ਆਈ ਤਾਂ ਖੇਡ ਮੰਤਰੀ ਮੀਤ ਹੇਅਰ ਜੋ ਖ਼ੁਦ ਖਿਡਾਰੀ ਵੀ ਹਨ, ਕ੍ਰਿਕਟ ਖੇਡਣ ਆਏ ਅਤੇ ਆਪਣੀ ਬਿਹਤਰੀਨ ਬੱਲੇਬਾਜ਼ੀ ਕਰਦਿਆਂ ਜੇਤੂ ਪਾਰੀ ਵੀ ਖੇਡੀ। ਜ਼ਿਕਰਯੋਗ ਹੈ ਕਿ ਮੀਤ ਹੇਅਰ ਰੋਜ਼ਾਨਾ ਵਾਂਗ ਬੈਡਮਿੰਟਨ, ਕ੍ਰਿਕਟ ਆਦਿ ਖੇਡਦੇ ਹਨ। ਉਨ੍ਹਾਂ ਪੰਜਾਬ ਦੇ ਵਿਧਾਇਕਾਂ ਵੱਲੋਂ ਖੇਡਦਿਆਂ ਹਰਿਆਣਾ ਦੇ ਵਿਧਾਇਕਾਂ ਖਿਲਾਫ ਅਜੇਤੂ ਸੈਂਕੜਾ ਵੀ ਲਗਾਇਆ ਸੀ।

Meet Hayer