July 2, 2024 7:28 pm
Patiala

ਪਟਿਆਲਾ ਅਨਾਜ ਮੰਡੀ ’ਚ ਹਲਕੀ ਬਾਰਿਸ਼ ਕਾਰਨ ਕਣਕ ਦੀਆਂ ਬੋਰੀਆਂ ਭਿੱਜੀਆਂ

ਚੰਡੀਗੜ੍ਹ,19 ਅਪ੍ਰੈਲ 2023: ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਅੱਜ ਪਟਿਆਲਾ (Patiala)  ਵਿਚ ਲਕੀ ਬਾਰਿਸ਼ ਦੇਖਣ ਨੂੰ ਮਿਲੀ, ਜਿਸਦੇ ਚੱਲਦੇ ਕਿਸਾਨਾਂ ਦੀ ਦੁਆਰਾ ਲਿਆਂਦੀ ਕਣਕ ‘ਤੇ ਕੁਦਰਤ ਦੀ ਮਾਰ ਪਈ | ਪਟਿਆਲਾ ‘ਚ ਅੱਜ ਤੜਕੇ ਹਲਕੀ ਬਾਰਿਸ਼ ਕਾਰਨ ਅਨਾਜ ਮੰਡੀ ‘ਚ ਪਈ ਕਣਕ ਭਿੱਜ ਗਈ।

ਖਰੀਦੀ ਗਈ ਕਣਕ ਬਾਰਦਾਨੇ ਵਿੱਚ ਪੈਕ ਕਰਕੇ ਰੱਖੀ ਹੋਈ ਸੀ। ਜੋ ਮੀਂਹ ਕਾਰਨ ਭਿੱਜ ਗਿਆ। ਖੁੱਲ੍ਹੇ ਵਿੱਚ ਪਈ ਕਣਕ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਜ਼ਿਆਦਾ ਬਾਰਿਸ਼ ਨਾ ਪੈਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੈ। ਇਸ ਦੌਰਾਨ ਮੰਡੀ ਬੋਰਡ ਦੇ ਮੁਲਾਜ਼ਮ ਮੰਡੀ ਵਿੱਚੋਂ ਪਾਣੀ ਕੱਢਦੇ ਨਜ਼ਰ ਆਏ |