WhatsApp: ਯੂਜਰਸ ਨੂੰ WhatsApp ਖੋਲ੍ਹਣ ‘ਚ ਮੁਸ਼ਕਿਲ, ਸਰਵਰ ਹੋਇਆ ਬੰਦ

ਨਵੀਂ ਦਿੱਲੀ, 25 ਨਵੰਬਰ 2024- ਦੇਸ਼ ਭਰ ਦੇ WhatsApp ਯੂਜਰਸ (users) ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਬਹੁਤ ਸਾਰੇ ਲੋਕਾਂ ਨੂੰ WhatsApp ਵੈੱਬ ਖੋਲ੍ਹਣ (login) ਵਿੱਚ ਮੁਸ਼ਕਲ ਆ ਰਹੀ ਹੈ। ਇਸ ਦਿੱਕਤ ਕਾਰਨ ਲੋਕ ਨਾ ਤਾਂ ਵਟਸਐਪ ਵੈੱਬ (WhatsApp web) ‘ਤੇ ਜੁੜ ਸਕਦੇ ਹਨ ਅਤੇ ਨਾ ਹੀ ਸੁਨੇਹਾ ਭੇਜ ਸਕਦੇ ਹਨ। ਇਸ ਕਾਰਨ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ (social media) ‘ਤੇ ਆਪਣੀਆਂ ਸਮੱਸਿਆਵਾਂ ਨੂੰ ਦੱਸ ਰਹੇ ਹਨ।

 

ਦੱਸ ਦੇਈਏ ਕਿ Downdetector ਨਾਮ ਦੀ ਇੱਕ ਵੈੱਬਸਾਈਟ ਹੈ ਜੋ ਦੱਸਦੀ ਹੈ ਕਿ ਕਿਹੜੀ ਵੈੱਬਸਾਈਟ (website) ਜਾਂ ਐਪ ਕੰਮ ਨਹੀਂ ਕਰ ਰਹੀ ਹੈ। ਉਥੇ ਹੀ ਇਸ ਵੈੱਬਸਾਈਟ ਦੇ ਅਨੁਸਾਰ, ਲਗਭਗ 57% WhatsApp ਉਪਭੋਗਤਾਵਾਂ ਨੂੰ ਵੈੱਬ ਸੰਸਕਰਣ ‘ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ 35% ਲੋਕਾਂ ਨੂੰ ਐਪ ‘ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੇ ਇਸ ਮੁਸ਼ਕਿਲ ਬਾਰੇ ਐਕਸ (ਪਹਿਲਾਂ ਟਵਿੱਟਰ) ‘ਤੇ ਵੀ ਪੋਸਟ ਕੀਤਾ ਹੈ।

Scroll to Top