Site icon TheUnmute.com

ਜੇਕਰ ਦੇਸ਼ ਹੀ ਨਹੀਂ ਬਚਿਆ ਤਾਂ ਪਾਰਟੀਆਂ ਦਾ ਕੀ ਕਰਾਂਗੇ: CM ਭਗਵੰਤ ਮਾਨ

CM Bhagwant Mann

ਚੰਡੀਗੜ੍ਹ, 07 ਅਗਸਤ 2023: ਅੱਜ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਦਿੱਲੀ ਸੇਵਾਵਾਂ ਬਿੱਲ (Delhi Services Bill) ਪੇਸ਼ ਕੀਤਾ ਗਿਆ। ਇਸਦੇ ਵਿਰੋਧ ਵਿੱਚ ਉਨ੍ਹਾਂ ਕਿਹਾ ਕਿ ਇਹ ਸਿਰਫ਼ ਦਿੱਲੀ ਹੀ ਨਹੀਂ ਦੇਸ਼ ਦੇ ਸੰਘਵਾਦ ਢਾਂਚੇ ਲਈ ਖਤਰਨਾਕ ਹੈ | ਮੁੱਖ ਮੰਤਰੀ (CM Bhagwant Mann) ਨੇ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ | ਕੇਂਦਰ ਦੀ ਭਾਜਪਾ ਸਰਕਾਰ ਦੇਸ਼ ‘ਚ ਹੋਰ ਕਿਸੇ ਪਾਰਟੀ ਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਕਰਦੀ | ਸਾਨੂੰ ਸਾਡੇ ਹੱਕ ਲੈਣ ਲਈ ਮਾਣਯੋਗ ਅਦਾਲਤਾਂ ਵੱਲ ਨੂੰ ਰੁੱਖ ਕਰਨਾ ਪੈ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਹੈ, ਜੇਕਰ ਦੇਸ਼ ਹੀ ਨਹੀਂ ਬਚਿਆ ਤਾਂ ਪਾਰਟੀਆਂ ਦਾ ਕੀ ਕਰਾਂਗੇ |

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਟਵੀਟ ‘ਤੇ ਮੁੱਖ ਮੰਤਰੀ ਭਗਵੰਤ ਮਾਨ CM Bhagwant Mann) ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਸਾਡੇ ਮੁੱਖ ਸਰੋਤ ਹਨ ਅਤੇ ਮੈਂ ਇਨ੍ਹਾਂ ਦੀ ਦੇਖਭਾਲ ਕਰਨ ਲਈ ਸੰਗਠਨ ਦੀ ਮੀਟਿੰਗ ‘ਚ ਆਇਆ ਹਾਂ। ਕਾਂਗਰਸ ਨਾਲ ਗਠਜੋੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਉਹੀ ਕਰਾਂਗੇ ਜੋ ਦੇਸ਼ ਦੇ ਹਿੱਤ ਵਿੱਚ ਹੋਵੇਗਾ।

ਹਰਿਆਣਾ ਦੇ ਚੰਡੀਗੜ੍ਹ ਰੇਲਵੇ ਸਟੇਸ਼ਨ ਬਾਰੇ ਉਨ੍ਹਾਂ ਕਿਹਾ ਕਿ ਉਹ ਹਰ ਚੀਜ਼ ’ਤੇ ਆਪਣਾ ਹੱਕ ਜਤਾਉਂਦੇ ਹਨ। ਦੂਜੇ ਪਾਸੇ ਚੰਡੀਗੜ੍ਹ ਵਿੱਚ ਦਫ਼ਤਰ ਸਥਾਪਤ ਕਰਨ ਬਾਰੇ ਉਨ੍ਹਾਂ ਕਿਹਾ ਕਿ ‘ਆਪ’ ਕੌਮੀ ਪਾਰਟੀ ਬਣ ਚੁੱਕੀ ਹੈ, ਇਸ ਲਈ ਇਹ ਸਾਡਾ ਹੱਕ ਹੈ ਅਤੇ ਅਸੀਂ ਆਪਣਾ ਹੱਕ ਲਵਾਂਗੇ।

Exit mobile version