ਮੌਸਮ

ਪੰਜਾਬ ਦੇ ਤਾਪਮਾਨ ‘ਚ ਆਈ ਗਿਰਾਵਟ, ਕਈਂ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਪ੍ਰਦੂਸ਼ਿਤ

ਸਪੋਰਟਸ, 22 ਅਕਤੂਬਰ 2025: ਅਗਲੇ ਸੱਤ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ। ਕਿਤੇ ਵੀ ਮੀਂਹ ਜਾਂ ਗਰਜ-ਤੂਫ਼ਾਨ ਦੀ ਕੋਈ ਸੰਭਾਵਨਾ ਨਹੀਂ ਹੈ। ਪਿਛਲੇ 24 ਘੰਟਿਆਂ ‘ਚ ਤਾਪਮਾਨ ‘ਚ ਲਗਭੱਗ 0.4 ਡਿਗਰੀ ਦੀ ਗਿਰਾਵਟ ਆਈ ਹੈ, ਜਿਸ ਨਾਲ ਮੌਸਮ ਆਮ ਵਾਂਗ ਹੋ ਗਿਆ ਹੈ।

ਬਠਿੰਡਾ ‘ਚ ਸਭ ਤੋਂ ਵੱਧ ਤਾਪਮਾਨ 34.9 ਡਿਗਰੀ ਦਰਜ ਕੀਤਾ। ਹਾਲਾਂਕਿ, ਬੰਦੀ ਛੋੜ ਦਿਵਸ ਅਤੇ ਦੀਵਾਲੀ ‘ਤੇ ਪਟਾਕੇ ਚਲਾਉਣ ਕਾਰਨ ਪੰਜਾਬ ਦੀ ਹਵਾ ਦੂਸ਼ਿਤ ਬਣੀ ਹੋਈ ਹੈ। ਸਵੇਰੇ 6 ਵਜੇ ਤੱਕ, ਜ਼ਿਆਦਾਤਰ ਸ਼ਹਿਰਾਂ ‘ਚ ਏਅਰ ਕੁਆਲਿਟੀ ਇੰਡੈਕਸ (AQI) 200 ਤੋਂ ਉੱਪਰ ਦਰਜ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 6 ਵਜੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਪ੍ਰਦੂਸ਼ਿਤ ਰਹੀ। ਮੰਡੀ ਗੋਬਿੰਦਗੜ੍ਹ ‘ਚ AQI 291, ਅੰਮ੍ਰਿਤਸਰ ‘ਚ 249, ਜਲੰਧਰ ‘ਚ 250, ਖੰਨਾ ‘ਚ 217, ਲੁਧਿਆਣਾ ‘ਚ 228 ਅਤੇ ਪਟਿਆਲਾ ‘ਚ 200 ਦਰਜ ਕੀਤਾ। ਇਸ ਦੌਰਾਨ, ਚੰਡੀਗੜ੍ਹ ‘ਚ ਹਵਾ ਦੀ ਗੁਣਵੱਤਾ ਦਰਮਿਆਨੀ ਰਹੀ। ਸੈਕਟਰ-22 ਅਤੇ ਆਸ-ਪਾਸ ਦੇ ਇਲਾਕਿਆਂ ‘ਚ AQI 178, ਸੈਕਟਰ-25 ‘ਚ 160 ਅਤੇ ਸੈਕਟਰ-53 ‘ਚ 151 ਦਰਜ ਕੀਤਾ ਗਿਆ।

ਜਦੋਂ ਕਿ ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਰਾਤ 11 ਵਜੇ, ਅੰਮ੍ਰਿਤਸਰ ਦਾ AQI 255, ਬਠਿੰਡਾ ਦਾ AQI 135, ਜਲੰਧਰ ਦਾ AQI 262, ਖੰਨਾ ਦਾ AQI 160, ਲੁਧਿਆਣਾ ਦਾ AQI 251, ਪਟਿਆਲਾ ਦਾ AQI 232 ਅਤੇ ਰੂਪਨਗਰ ਦਾ AQI 97 ਸੀ।

Read More: Punjab Weather News: ਜਾਣੋ, ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ

Scroll to Top