ਲਾਰਡਜ਼, 09 ਜੂਨ 2025: WTC Final: 11 ਜੂਨ ਤੋਂ ਲਾਰਡਜ਼ ਵਿਖੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਆਸਟ੍ਰੇਲੀਆ ਕੋਲ ਲਗਾਤਾਰ ਦੋ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣਨ ਦਾ ਮੌਕਾ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਫਾਈਨਲ ‘ਚ ਪਹੁੰਚੀ ਹੈ।
ਇਹ ਟੂਰਨਾਮੈਂਟ 2019 ‘ਚ ਸ਼ੁਰੂ ਹੋਇਆ ਸੀ ਅਤੇ 2021 ‘ਚ ਪਹਿਲੇ ਫਾਈਨਲ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਆਸਟ੍ਰੇਲੀਆ ਨੇ 2021-23 ਦੇ ਫਾਈਨਲ ‘ਚ ਭਾਰਤ ਨੂੰ ਹਰਾ ਦਿੱਤਾ ਸੀ। ਹੁਣ ਡਿਫੈਂਡਿੰਗ ਚੈਂਪੀਅਨ ਕੋਲ ਦੂਜੀ ਵਾਰ ਇਸਨੂੰ ਜਿੱਤਣ ਦਾ ਮੌਕਾ ਹੈ। ਦੋਵਾਂ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ ਅਤੇ ਖ਼ਿਤਾਬ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਆਸਟ੍ਰੇਲੀਆ ਦੀ ਅਗਵਾਈ ਪੈਟ ਕਮਿੰਸ ਕਰਨਗੇ, ਜਦੋਂ ਕਿ ਦੱਖਣੀ ਅਫਰੀਕਾ ਦੀ ਅਗਵਾਈ ਟੇਂਬਾ ਬਾਵੁਮਾ ਕਰਨਗੇ।
ਕਦੋਂ ਸ਼ੁਰੂ ਹੋਵੇਗਾ WTC ਫਾਈਨਲ ਮੈਚ
ਦੋਵੇਂ ਟੀਮਾਂ ‘ਚ (AUS ਬਨਾਮ SA) ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (WTC Final) 2023-25 ਮੈਚ 11 ਜੂਨ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਮੈਚ ਲਈ ਟਾਸ ਇਸ ਤੋਂ ਅੱਧਾ ਘੰਟਾ ਪਹਿਲਾਂ ਦੁਪਹਿਰ 3 ਵਜੇ ਹੋਵੇਗਾ। ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਲੰਡਨ ਦੇ ਇਤਿਹਾਸਕ ਲਾਰਡਜ਼ ਸਟੇਡੀਅਮ ‘ਚ ਖੇਡਿਆ ਜਾਵੇਗਾ।
ਕਿੱਥੇ-ਕਿੱਥੇ ਦੇਖ ਸਕਦੇ ਹੋ WTC ਫਾਈਨਲ ਮੈਚ
ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ WTC ਫਾਈਨਲ ਮੈਚ JioHotstar ਐਪ ‘ਤੇ ਔਨਲਾਈਨ ਦੇਖਿਆ ਜਾ ਸਕਦਾ ਹੈ |
ਜੇਤੂ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੇਗੀ ?
ਇਸ ਸਾਲ ਜੇਤੂ ਟੀਮ ਨੂੰ 3.6 ਮਿਲੀਅਨ ਅਮਰੀਕੀ ਡਾਲਰ ਯਾਨੀ 30.81 ਕਰੋੜ ਰੁਪਏ ਮਿਲਣਗੇ। ਫਾਈਨਲ ਵਿੱਚ ਹਾਰਨ ਵਾਲੀ ਟੀਮ ਯਾਨੀ ਉਪ ਜੇਤੂ ਨੂੰ 2.1 ਮਿਲੀਅਨ ਅਮਰੀਕੀ ਡਾਲਰ (17.96 ਕਰੋੜ ਰੁਪਏ) ਮਿਲਣਗੇ।
Read More: WTC Final 2025: ਆਸਟ੍ਰੇਲੀਆ ਖਿਲਾਫ਼ WTC ਫਾਈਨਲ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਖੇਡਿਆ ਮਾਸਟਰਸਟ੍ਰੋਕ