Money Heist

ਭਾਰਤ ‘ਚ ਮਨੀ ਹਾਇਸਟ ਵਰਗੀ ਕਾਲਪਨਿਕ ਵੈੱਬ ਸੀਰੀਜ਼ ਦੀ ਕੀ ਲੋੜ, ਜਦੋਂ ਤੁਹਾਡੇ ਕੋਲ ਕਾਂਗਰਸ ਹੈ !: PM ਮੋਦੀ

ਚੰਡੀਗੜ੍ਹ, 12 ਦਸੰਬਰ, 2023: ਆਮਦਨ ਕਰ ਅਧਿਕਾਰੀਆਂ ਨੇ ਕਾਂਗਰਸ ਦੇ ਇੱਕ ਸੰਸਦ ਮੈਂਬਰ ਦੇ ਪਰਿਵਾਰ ਦੀ ਮਾਲਕੀ ਵਾਲੀ ਸ਼ਰਾਬ ਬਣਾਉਣ ਵਾਲੀ ਕੰਪਨੀ ਵਿਰੁੱਧ ਛਾਪੇਮਾਰੀ ਦੌਰਾਨ ਹੁਣ ਤੱਕ 351 ਕਰੋੜ ਰੁਪਏ ਜ਼ਬਤ ਕੀਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ ਨੂੰ ਲੈ ਕੇ ਕਾਂਗਰਸ ਨੂੰ ਲਗਾਤਾਰ ਘੇਰਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਹੀ ਭਾਜਪਾ ਦੇ ਐਕਸ ਹੈਂਡਲ ‘ਤੇ ਪੋਸਟ ਕੀਤਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਪ੍ਰਧਾਨ ਮੰਤਰੀ ਨੇ ਕੈਪਸ਼ਨ ਵਿੱਚ ਲਿਖਿਆ, “ਭਾਰਤ ਵਿੱਚ ਮਨੀ ਹਾਇਸਟ (Money Heist) ਵਰਗੀ ਇੱਕ ਕਾਲਪਨਿਕ ਵੈੱਬ ਸੀਰੀਜ਼ ਦੀ ਕੀ ਲੋੜ ਹੈ, ਜਦੋਂ ਤੁਹਾਡੇ ਕੋਲ ਕਾਂਗਰਸ ਹੈ, ਜਿਸ ਦੀਆਂ ਚੋਰੀਆਂ 70 ਸਾਲਾਂ ਤੋਂ ਵੱਧ ਸਮੇਂ ਤੋਂ ਮਸ਼ਹੂਰ ਹਨ।”

ਪ੍ਰਧਾਨ ਮੰਤਰੀ ਦੁਆਰਾ ਪੋਸਟ ਕੀਤਾ ਗਿਆ ਵੀਡੀਓ ਭਾਜਪਾ ਦੇ ਐਕਸ ਹੈਂਡਲ ਤੋਂ ਪੋਸਟ ਕੀਤਾ ਗਿਆ ਹੈ। ਇਸ ਵਿੱਚ ਪੈਸੇ ਦੀ ਚੋਰੀ ਦੇ ਵਿਸ਼ੇ ਦੀ ਵਰਤੋਂ ਕਰਦੇ ਹੋਏ, ਪਾਰਟੀ ਨੇ ਆਮਦਨ ਕਰ ਵਿਭਾਗ ਦੁਆਰਾ ਕਾਂਗਰਸ ਸੰਸਦ ਦੇ ਅਹਾਤੇ ਤੋਂ ਜ਼ਬਤ ਕੀਤੇ ਪੈਸੇ ਦੀ ਇੱਕ ਵੀਡੀਓ ਪੋਸਟ ਕੀਤੀ ਹੈ। ਵੀਡੀਓ ਵਿੱਚ ਮਨੀ ਹੀਸਟ ਦੇ ਬੈਕਗਰਾਉਂਡ ਮਿਊਜ਼ਿਕ ਦੀ ਵੀ ਵਰਤੋਂ ਕੀਤੀ ਗਈ ਹੈ।

ਇਸੇ ਵੀਡੀਓ ‘ਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਸੰਸਦ ਮੈਂਬਰ ਦੀ ਫੋਟੋ ਵੀ ਦਿਖਾਈ ਗਈ ਹੈ। ਇੰਨਾ ਹੀ ਨਹੀਂ, ਮਨੀ ਹਾਇਸਟ (Money Heist) ਦੀ ਕਲਿੱਪ ਨੂੰ ਐਡਿਟ ਕੀਤਾ ਗਿਆ ਹੈ ਅਤੇ ਰਾਹੁਲ ਗਾਂਧੀ ਦਾ ਚਿਹਰਾ ਇੱਕ ਪਾਤਰ ਦੇ ਚਿਹਰੇ ‘ਤੇ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇੱਕ ਵੱਡੇ ਲਾਕਰ ਤੋਂ ਬਾਹਰ ਨਿਕਲਦੇ ਹੋਏ ਅਤੇ ਨੋਟਾਂ ਦੇ ਬੰਡਲ ‘ਤੇ ਪਏ ਦਿਖਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਦੇ ਰਾਂਚੀ ਅਤੇ ਹੋਰ ਥਾਵਾਂ ‘ਤੇ ਵੀ ਤਲਾਸ਼ੀ ਲਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਸਾਹੂ ਦੇ ਘਰ ਤੋਂ ਹੁਣ ਤੱਕ ਕਿੰਨੀ ਨਕਦੀ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

Scroll to Top