Arup Biswas News

ਸਟੇਡੀਅਮ ਵਿਵਾਦ ਤੋਂ ਬਾਅਦ ਪੱਛਮੀ ਬੰਗਾਲ ਦੇ ਖੇਡ ਮੰਤਰੀ ਅਰੂਪ ਬਿਸਵਾਸ ਵੱਲੋਂ ਅਹੁਦੇ ਤੋਂ ਅਸਤੀਫਾ

ਕੋਲਕਾਤਾ, 16 ਦਸੰਬਰ 2025: ਪੱਛਮੀ ਬੰਗਾਲ ਦੇ ਕੋਲਕਾਤਾ ਦੇ ਯੁਵਾ ਭਾਰਤੀ ਸਟੇਡੀਅਮ ‘ਚ ਮਸ਼ਹੂਰ ਫੁੱਟਬਾਲਰ ਮੈਸੀ ਦੇ ਆਉਣ ਨਾਲ ਪੈਦਾ ਹੋਏ ਹਫੜਾ-ਦਫੜੀ ਦੇ ਵਧਦੇ ਵਿਵਾਦ ਤੋਂ ਬਾਅਦ ਪੱਛਮੀ ਬੰਗਾਲ ਦੇ ਖੇਡ ਅਤੇ ਯੁਵਾ ਭਲਾਈ ਮੰਤਰੀ ਅਰੂਪ ਬਿਸਵਾਸ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।

ਬਿਸਵਾਸ ਦੇ ਅਸਤੀਫ਼ੇ ਤੋਂ ਬਾਅਦ ਮਮਤਾ ਬੈਨਰਜੀ ਨਿੱਜੀ ਤੌਰ ‘ਤੇ ਉਨ੍ਹਾਂ ਦੇ ਮੰਤਰਾਲੇ ਦਾ ਚਾਰਜ ਸੰਭਾਲਣਗੇ। ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਨਿਰਪੱਖ ਜਾਂਚ ਦੇ ਹਿੱਤ ‘ਚ ਖੇਡ ਵਿਭਾਗ ਦੀ ਜ਼ਿੰਮੇਵਾਰੀ ਛੱਡਣ ਦੀ ਇੱਛਾ ਰੱਖਦੇ ਹਨ।

ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਤੇ ਪਾਰਟੀ ਬੁਲਾਰੇ ਕੁਨਾਲ ਘੋਸ਼ ਨੇ ਅਰੂਪ ਦਾ ਅਸਤੀਫ਼ਾ ਪੱਤਰ ਜਨਤਕ ਤੌਰ ‘ਤੇ ਜਾਰੀ ਕੀਤਾ। ਇਹ ਪੱਤਰ 15 ਦਸੰਬਰ, 2025 ਦੀ ਤਾਰੀਖ਼ ਦਾ ਹੈ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਪੱਤਰ ‘ਤੇ ਅਰੂਪ ਬਿਸਵਾਸ ਦੇ ਦਸਤਖਤ ਨਹੀਂ ਹਨ, ਜਿਸ ਨਾਲ ਕਿਆਸਅਰਾਈਆਂ ਫੈਲ ਗਈਆਂ ।

ਅਸਤੀਫ਼ੇ ਦੀ ਪੇਸ਼ਕਸ਼ ਤੋਂ ਤੁਰੰਤ ਬਾਅਦ ਖੇਡ ਅਤੇ ਯੁਵਾ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਵਾਨਾ ਬੁਲਾਇਆ ਗਿਆ। ਅਧਿਕਾਰੀ ਦੁਪਹਿਰ ਨੂੰ ਪਹੁੰਚੇ। ਸ਼ਨੀਵਾਰ ਨੂੰ ਯੁਵਾ ਭਾਰਤੀ ਘਪਲਾ ਸਾਹਮਣੇ ਆਉਣ ਤੋਂ ਬਾਅਦ ਅਰੂਪ ਬਿਸਵਾਸ ਫੁੱਟਬਾਲ ਪ੍ਰਸ਼ੰਸਕਾਂ ਦੇ ਇੱਕ ਵੱਡੇ ਹਿੱਸੇ ਦਾ ਨਿਸ਼ਾਨਾ ਬਣੇ ਹੋਏ ਹਨ।

Read More: ਸਟੇਡੀਅਮ ‘ਚ 22 ਮਿੰਟ ਰੁਕੇ ਲਿਓਨਲ ਮੈਸੀ, ਗੁੱਸੇ ‘ਚ ਪ੍ਰਸ਼ੰਸਕਾਂ ਨੇ ਸੁੱਟੀਆਂ ਬੋਤਲਾਂ ਤੇ ਕੁਰਸੀਆਂ

ਵਿਦੇਸ਼

Scroll to Top