ਚੰਡੀਗੜ੍ਹ, 13 ਜੁਲਾਈ 2024: ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚੋਂ 11 ਸੀਟਾਂ ਦੇ ਨਤੀਜੇ ਲਗਭਗ ਐਲਾਨ ਦਿੱਤੇ ਗਏ ਹਨ। ਪੱਛਮੀ ਬੰਗਾਲ (West Bengal) ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ | ਤ੍ਰਿਣਮੂਲ ਕਾਂਗਰਸ (TMC) ਨੇ ਇਨ੍ਹਾਂ ‘ਚ ਤਿਓਂ ਸੀਟਾਂ ਜਿੱਤ ਲਈਆਂ ਹਨ ਅਤੇ ਇੱਕ ਮਾਨਿਕਤਲਾ ਵਿਧਾਨ ਸਭਾ ਸੀਟ ‘ਤੇ ਅੱਗੇ ਚੱਲ ਰਹੀ ਹੈ |
ਪੱਛਮੀ ਬੰਗਾਲ ਦੀ ਰਾਏਗੰਜ ਸੀਟ ਤੋਂ ਟੀਐਮਸੀ (TMC) ਦੇ ਕ੍ਰਿਸ਼ਨਾ ਕਲਿਆਣੀ ਨੇ 50077 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਰਾਨਾਘਾਟ ਦੱਖਣੀ ਤੋਂ ਟੀਐਮਸੀ ਉਮੀਦਵਾਰ ਮੁਕੁਟ ਮਨੀ 39048 ਵੋਟਾਂ ਨਾਲ ਜਿੱਤੇ ਅਤੇ ਬਾਗਦਾ ਸੀਟ ਤੋਂ ਮਧੂਪਰਣਾ ਠਾਕੁਰ 33455 ਵੋਟਾਂ ਨਾਲ ਜਿੱਤੇ ਹਨ |