Polling centers

ਹਰਿਆਣਾ ‘ਚ ਲੋਕ ਸਭਾ ਚੋਣ ‘ਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈੱਬਕਾਸਟਿੰਗ : ਅਨੁਰਾਗ ਅਗਰਵਾਲ

ਚੰਡੀਗੜ੍ਹ, 15 ਮਈ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕ ਸਭਾ ਚੋਣ 2024 ਦੌਰਾਨ ਚੋਣ ਕੇਂਦਰਾਂ (Polling centers) ‘ਤੇ ਵੈਬਕਾਸਟਿੰਗ ਨਿਗਰਾਨੀ ਆਮ ਰੂਪ ਨਾਲ ਦੋ ਪੱਧਰੀ ਹੋਵੇਗੀ, ਜਿਸ ਵਿਚ ਰਾਜ ਕੰਟਰੋਲ ਰੂਮ ਅਤੇ ਜ਼ਿਲ੍ਹਾ ਕੰਟਰੋਲ ਰੂਮ ਸ਼ਾਮਲ ਹੈ। ਇਸ ਤੋਂ ਇਲਾਵਾ, ਭਾਰਤ ਚੋਣ ਕਮਿਸ਼ਨ ਵੱਲੋਂ ਵੀ ਵੈੱਬਕਾਸਟਿੰਗ ਨਿਗਰਾਨੀ ਕੀਤੀ ਜਾਵੇਗੀ। ਇਸ ਨੂੰ ਲੈ ਕੇ ਜ਼ਿਲ੍ਹਾ ਪੱਧਰ ਅਤੇ ਮੁੱਖ ਦਫਤਰ ਪੱਧਰ ‘ਤੇ 900 ਚੋਣ ਕੇਂਦਰਾਂ ਦੀ ਡੇਮੋ ਵੈਬਕਾਸਟਿੰਗ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿਚ 25 ਮਈ, 2024 ਨੂੰ ਚੋਣ ਹੋਵੇਗੀ, ਇਸ ਦੇ ਮੱਦੇਨਜਰ ਸਾਰੇ ਚੋਣ ਕੇਂਦਰਾਂ ‘ਤੇ ਪੈਨੀ ਨਜਰ ਰੱਖੀ ਜਾਵੇਗੀ, ਤਾਂ ਜੋ ਕੋਈ ਵੀ ਅਸਮਾਜਿਕ ਤੱਤ ਕਿਸੇ ਵੀ ਤਰ੍ਹਾ ਦੀ ਗਲਤ ਗਤੀਵਿਧੀ ਨਾ ਕਰ ਸਕੇ। ਅਨੁਰਾਗ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਦੇ ਨਾਲ-ਨਾਲ ਮੁੱਖ ਚੋਣ ਅਧਿਕਾਰੀ ਪੱਧਰ ‘ਤੇ ਸਾਰੇ 20031 ਚੋਣ ਕੇਂਦਰਾਂ ਦੀ ਵੈੱਬਕਾਸਟਿੰਗ ਵੱਲੋਂ ਨਿਗਰਾਨੀ ਕੀਤੀ ਜਾਵੇਗੀ। ਕਿਸੇ ਚੋਣ ਕੇਂਦਰ (Polling centers) ‘ਤੇ ਵੋਟਿੰਗ ਦੇ ਦਿਨ ਜੇਕਰ ਕੋਈ ਸ਼ਰਾਰਤੀ ਤੱਤ ਕੁੱਝ ਵੀ ਗਲਤ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Scroll to Top