IC814

ਹੁਣ ਨਵੇਂ ਕਾਨੂੰਨੀ ਵਿਵਾਦ ‘ਚ ਫਸੀ ਵੈੱਬ ਸੀਰੀਜ਼ ‘IC814: ਦ ਕੰਧਾਰ ਹਾਈਜੈਕ’

ਚੰਡੀਗੜ੍ਹ, 09 ਸਤੰਬਰ 2024: ਕੰਧਾਰ ਜਹਾਜ਼ ਹਾਈਜੈਕ ‘ਤੇ ਆਧਾਰਿਤ ਵੈੱਬ ਸੀਰੀਜ਼ ‘IC814: ਦ ਕੰਧਾਰ ਹਾਈਜੈਕ’ ਹੁਣ ਨਵੇਂ ਕਾਨੂੰਨੀ ਵਿਵਾਦ ‘ਚ ਫਸ ਗਈ ਹੈ। ਨਿਊਜ਼ ਏਜੰਸੀ ਏਐਨਆਈ ‘IC814: ਦਿ ਕੰਧਾਰ ਹਾਈਜੈਕ’ ਦੇ ਨਿਰਮਾਤਾਵਾਂ ਖ਼ਿਲਾਫ਼ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਨਿਊਜ਼ ਏਜੰਸੀ ਨੇ ਨੈਟਫਲਿਕਸ ਅਤੇ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ‘ਤੇ ਕਾਪੀਰਾਈਟ ਅਤੇ ਟ੍ਰੇਡਮਾਰਕ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਸਮਾਚਾਰ ਏਜੰਸੀ ਏਐਨਆਈ ਦੇ ਵਕੀਲ ਮੁਤਾਬਕ ਏਐਨਆਈ ਨੇ ਦੋਸ਼ ਲਗਾਇਆ ਹੈ ਕਿ ਵੈੱਬ ਸੀਰੀਜ਼ (IC814) ‘ਚ ਉਨ੍ਹਾਂ ਦੀ ਫੁਟੇਜ ਦੀ ਵਰਤੋਂ ਕੀਤੀ ਗਈ ਹੈ, ਪਰ ਕਿਸੇ ਨੇ ਇਸ ਲਈ ਏਜੰਸੀ ਤੋਂ ਇਜਾਜ਼ਤ ਨਹੀਂ ਲਈ ਹੈ।

Scroll to Top