28 ਦਸੰਬਰ 2024: ਜੰਮੂ-ਕਸ਼ਮੀਰ, (jammu and kashmir) ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਬਰਫਬਾਰੀ (snowfall) ਕਾਰਨ ਕਈ ਸੜਕਾਂ ਬੰਦ ਹੋ ਗਿਆ ਹਨ। ਕਸ਼ਮੀਰ ਦੇ ਸ੍ਰੀਨਗਰ, ਗੰਦਰਬਲ, ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਦੇ ਮੈਦਾਨੀ ਇਲਾਕਿਆਂ ਵਿੱਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਹੈ।
ਇਸ ਕਾਰਨ ਸ੍ਰੀਨਗਰ-ਲੇਹ ਹਾਈਵੇਅ ਅਤੇ ਮੁਗਲ ਰੋਡ ਨੂੰ ਬੰਦ ਕਰ ਦਿੱਤਾ ਗਿਆ। ਸ਼੍ਰੀਨਗਰ-ਜੰਮੂ (Srinagar-Jammu National Highway) ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਾਰਨ ਲਗਭਗ 2,000 ਵਾਹਨ ਫਸ ਗਏ। ਸ਼ੁੱਕਰਵਾਰ ਨੂੰ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੰਜ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ।
ਇੱਥੇ ਠੰਡ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ‘ਚ ਵੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ 24 ਘੰਟਿਆਂ ‘ਚ 9.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਪਿਛਲੇ 15 ਸਾਲਾਂ ‘ਚ ਦਸੰਬਰ ਮਹੀਨੇ ‘ਚ ਇਹ ਸਭ ਤੋਂ ਜ਼ਿਆਦਾ ਬਾਰਿਸ਼ ਸੀ।
ਇਸ ਦੇ ਨਾਲ ਹੀ ਰਾਜਸਥਾਨ ਦੇ ਅਜਮੇਰ ‘ਚ ਦਸੰਬਰ ਮਹੀਨੇ ‘ਚ ਪਿਛਲੇ 24 ਘੰਟਿਆਂ ਦੌਰਾਨ 21.4 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਪਿਛਲੇ 14 ਸਾਲਾਂ ਵਿੱਚ ਦਸੰਬਰ ਵਿੱਚ ਇਹ ਸਭ ਤੋਂ ਵੱਧ ਬਾਰਸ਼ ਹੈ।
ਯੂਪੀ ਦੇ ਮੁਜ਼ੱਫਰਪੁਰ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਢਹਿ ਗਿਆ, ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਗਾਜ਼ੀਆਬਾਦ— ਮੇਰਠ ‘ਚ ਬਾਰਿਸ਼ ਅਤੇ ਠੰਡ ਕਾਰਨ 8ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ।
ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੀਂਹ ਦੇ ਨਾਲ-ਨਾਲ ਰਤਲਾਮ, ਮੰਦਸੌਰ, ਬੈਤੂਲ, ਅਲੀਰਾਜਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੜੇ ਵੀ ਪਏ। ਸ਼ਨੀਵਾਰ ਨੂੰ ਵੀ ਅਜਿਹਾ ਹੀ ਮੌਸਮ ਰਹੇਗਾ।
read more: Weather update snowfall: ਨੈਸ਼ਨਲ ਹਾਈਵੇਅ ‘ਤੇ ਜੰਮੀ 1 ਫੁੱਟ ਬਰਫ, ਬੱਸਾਂ ਦੀ ਆਵਾਜਾਈ ਬੰਦ