Weather update: ਮੌਸਮ ਵਿਭਾਗ ਨੇ ਔਰੇਂਜ ਤੇ ਯੈਲੋ ਅਲਰਟ ਕੀਤਾ ਜਾਰੀ

14 ਨਵੰਬਰ 2024: ਪਹਾੜਾਂ ‘ਤੇ ਬਰਫਬਾਰੀ (snowfall) ਕਾਰਨ ਪੰਜਾਬ (PUNJAB) ਸਣੇ ਗੁਆਂਢੀ ਸੂਬਿਆਂ ਦਾ ਤਾਪਮਾਨ ਲਗਾਤਾਰ ਹੇਠਾਂ ਦੇ ਵੱਲ ਨੂੰ ਡਿੱਗ ਰਿਹਾ ਹੈ ਪਰ ਸਰਦੀ 9winter) ਦੇ ਰੰਗ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਹੇ ਹਨ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਹਵਾ ‘ਚ ਪ੍ਰਦੂਸ਼ਣ ਦਾ (ਏਕਿਊਆਈ) ਪੱਧਰ ਖ਼ਰਾਬ ਸਥਿਤੀ ‘ਚੋਂ ਗੁਜ਼ਰ ਰਿਹਾ ਹੈ, ਜਿਸ ਕਾਰਨ ਸੀਜ਼ਨ ਦੀ ਸ਼ੁਰੂਆਤ ‘ਚ ਰੁਕਾਵਟ ਆ ਰਹੀ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ 2 ਦਿਨਾਂ ਲਈ ਪੰਜਾਬ ਵਿੱਚ ਧੁੰਦ ਦੀ ਚੇਤਾਵਨੀ ਦੇ ਨਾਲ-ਨਾਲ ਸੰਤਰੀ ਅਤੇ ਪੀਲੀ ਅਲਰਟ ਜਾਰੀ ਕੀਤਾ ਹੈ। 14 ਨਵੰਬਰ ਨੂੰ ਔਰੇਂਜ ਅਲਰਟ ਅਤੇ 15 ਨਵੰਬਰ ਨੂੰ ਯੈਲੋ ਅਲਰਟ ਹੋਵੇਗਾ, ਅਜਿਹੇ ‘ਚ ਘਰ ਤੋਂ ਬਾਹਰ ਨਿਕਲਣ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।ਜੇ ਕਿਸੇ ਨੂੰ ਬਹੁਤ ਹੀ ਜਰੂਰੀ ਕੰਮ ਹੈ ਤਦ ਹੀ ਘਰੋਂ ਨਿਕਲੋ ਨਹੀਂ ਤਾ ਆਪਣੇ ਘਰ ਰਿਹਾ ਕੇ ਸੁਰੱਖਿਅਤ ਰਹੋ|

ਤੁਹਾਨੂੰ ਦੱਸ ਦੇਈਏ ਕਿ ਧੁੰਦ ਕਾਰਨ ਹਵਾ ਵਿਚ ਮੌਜੂਦ ਪ੍ਰਦੂਸ਼ਕ ਭਾਰੀ ਹੋ ਜਾਂਦੇ ਹਨ ਅਤੇ ਸਾਹ ਲੈਣ ਦੌਰਾਨ ਸਾਡੇ ਫੇਫੜਿਆਂ ਵਿਚ ਜਲਦੀ ਪਹੁੰਚ ਜਾਂਦੇ ਹਨ। ਇਸ ਕਾਰਨ ਸਰੀਰ ‘ਚ ਜ਼ਹਿਰੀਲੇ ਤੱਤਾਂ ਦਾ ਜਮ੍ਹਾ ਹੋਣਾ ਵਧ ਜਾਂਦਾ ਹੈ ਅਤੇ ਸਾਹ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਕਾਰਨ ਸਾਹ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਦੇ ਨਾਲ ਹੀ ਇਹ ਪ੍ਰਦੂਸ਼ਣ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਜੇਕਰ ਬਿਲਕੁਲ ਜ਼ਰੂਰੀ ਹੈ, ਤਾਂ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।

 

Scroll to Top