ਚੰਡੀਗੜ੍ਹ, 07 ਸਤੰਬਰ 2024: ਮੌਸਮ ਵਿਭਾਗ ਨੇ ਪੰਜਾਬ ਦੇ ਕਈਂ ਜ਼ਿਲ੍ਹਿਆਂ ‘ਚ ਮੀਂਹ (Rain) ਪੈਣ ਦੀ ਭਵਿੱਖਬਾਣੀ ਕੀਤੀ ਹੈ | ਉੱਤਰੀ ਭਾਰਤ ‘ਚ ਸਰਗਰਮ ਪੱਛਮੀ ਗੜਬੜੀ ਸਰਕੂਲੇਸ਼ਨ ਅੱਜ ਅਤੇ ਸ਼ਨੀਵਾਰ ਵੀ ਸਰਗਰਮ ਰਹਿਣ ਵਾਲਾ ਹੈ। ਇਹ ਸਰਕੂਲੇਸ਼ਨ ਜੰਮੂ-ਕਸ਼ਮੀਰ ‘ਚ ਸਰਗਰਮ ਹੈ। ਜਿਸਦੇ ਚੱਲਦੇ ਬੀਤੇ ਦਿਨ ਪੰਜਾਬ ਦੇ ਕਈ ਜ਼ਿਲਿਆਂ ‘ਚ ਬਾਰਿਸ਼ ਦੇਖਣ ਨੂੰ ਮਿਲੀ ਅਤੇ ਅੱਜ ਵੀ ਚੰਡੀਗੜ੍ਹ ਦੇ ਨਾਲ-ਨਾਲ ਵੱਖ-ਵੱਖ ਜ਼ਿਲਿਆਂ ‘ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਸ਼ਨੀਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਦੇ ਨਾਲ-ਨਾਲ ਚੰਡੀਗੜ੍ਹ ‘ਚ ਆਮ ਤੋਂ ਦਰਮਿਆਨੀ ਬਾਰਿਸ਼ (Rain) ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਬਾਕੀ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।
ਸ਼ੁੱਕਰਵਾਰ ਨੂੰ ਬਠਿੰਡਾ ‘ਚ ਸਭ ਤੋਂ ਵੱਧ ਤਾਪਮਾਨ 35.3 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਏਅਰਪੋਰਟ ਖੇਤਰ ‘ਚ ਪਿਛਲੇ 24 ਘੰਟਿਆਂ ‘ਚ 62 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜਦੋਂ ਕਿ ਰੂਪਨਗਰ ‘ਚ 5.7 ਮਿਲੀਮੀਟਰ, ਸੰਗਰੂਰ ‘ਚ 5.8 ਮਿਲੀਮੀਟਰ ਅਤੇ ਐਸਬੀਐਸ ਨਗਰ ‘ਚ 4.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ।