ਚੰਡੀਗੜ੍ਹ, 17 ਮਈ 2023: ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਸਮੇਤ ਕਈ ਹੋਰ ਸੂਬਿਆਂ ਵਿੱਚ ਕਈ ਥਾਵਾਂ ‘ਤੇ ਅਚਾਨਕ ਧੂੜ ਭਰੀ ਹਨੇਰੀ ਦੇਖਣ ਨੂੰ ਮਿਲੀ । ਜਿੱਥੇ ਲੋਕਾਂ ਨੂੰ ਕੜਕਦੀ ਧੁੱਪ ਤੋਂ ਵੀ ਰਾਹਤ ਮਿਲੀ ਹੈ। ਕਈ ਇਲਾਕਿਆਂ ‘ਚ ਬੱਦਲ ਛਾਏ ਹੋਏ ਹਨ। ਕਈ ਥਾਵਾਂ ‘ਤੇ ਹਲਕੀ ਬਾਰਿਸ਼ (Rain) ਦੀ ਖ਼ਬਰ ਹੈ ।
ਇਸ ਦੌਰਾਨ ਮੌਸਮ ਵਿਭਾਗ ਨੇ 20 ਮਈ ਤੱਕ ਕੁਝ ਸੂਬਿਆਂ ਵਿੱਚ ਭਾਰੀ ਬਾਰਿਸ਼ (Rain) ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਉੱਤਰ-ਪੂਰਬੀ ਸੂਬਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ 19 ਅਤੇ 20 ਮਈ ਨੂੰ ਜਦੋਂ ਕਿ ਬਾਕੀ ਬਾਰਿਸ਼ ਵਿੱਚ ਅੱਜ ਤੋਂ 20 ਮਈ ਤੱਕ ਰੋਜ਼ਾਨਾ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਆਸਾਮ ਅਤੇ ਮੇਘਾਲਿਆ ਵਿੱਚ 16, 18 ਅਤੇ 19 ਮਈ ਨੂੰ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ।