Rain Alert

Weather: ਪੰਜਾਬ-ਹਰਿਆਣਾ-ਚੰਡੀਗੜ੍ਹ ਦੇ ਨਾਲ ਲੱਗਦੇ ਕੁੱਝ ਹਿੱਸਿਆਂ ‘ਚ ਹੋ ਸਕਦੀ ਬਾਰਿਸ਼

3 ਅਕਤੂਬਰ 2024: ਮੌਸਮ ਵਿਭਾਗ ਅਨੁਸਾਰ ਉੱਤਰੀ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਤੋਂ ਮਾਨਸੂਨ ਵਾਪਸ ਮੁੜ ਗਿਆ ਹੈ, ਅਗਲੇ 2-3 ਦਿਨਾਂ ਵਿੱਚ ਹੋਰ ਖੇਤਰਾਂ ਤੋਂ ਮਾਨਸੂਨ ਦੇ ਵਾਪਸੀ ਦੀ ਸੰਭਾਵਨਾ ਹੈ, ਪਰ ਕੁਝ ਥਾਵਾਂ ‘ਤੇ ਅਜੇ ਵੀ ਹਲਕੀ ਮਾਨਸੂਨ ਸਰਗਰਮੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੂਰਬੀ ਬੰਗਲਾਦੇਸ਼ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਚੱਕਰਵਾਤ ਬਣ ਰਿਹਾ ਹੈ।

 

ਉਕਤ ਚੱਕਰਵਾਤ ਦੇ ਪ੍ਰਭਾਵ ਕਾਰਨ 4 ਅਕਤੂਬਰ ਨੂੰ ਪੰਜਾਬ-ਹਰਿਆਣਾ-ਚੰਡੀਗੜ੍ਹ-ਦਿੱਲੀ, ਪੱਛਮੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਅਤੇ ਹੋਰ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

Scroll to Top