ਠੰਡ

Weather: ਮੌਸਮ ਵਿਭਾਗ ਨੇ ਇਸ ਸਾਲ ਠੰਡ ਨੂੰ ਲੈ ਕੇ ਕੀਤੀ ਭਵਿੱਖਬਾਣੀ, ਤੁਸੀਂ ਵੀ ਜਾਣੋ

21 ਸਤੰਬਰ 2204: ਭਾਰਤ ‘ਚ ਇਸ ਸਾਲ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰੀ ਮੀਂਹ ਨੇ ਕਈ ਸਾਲਾਂ ਦੇ ਰਿਕਾਰਡ ਨੂੰ ਖ਼ਤਮ ਕਰ ਦਿੱਤਾ। ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਮੀਂਹ ਕਾਰਨ ਹੋਈ ਤਬਾਹੀ ਕਾਰਨ ਕਈ ਲੋਕਾਂ ਦੀਆਂ ਜਾਨਾਂ ਵੀ ਚਲਿਆ ਗਿਆ ਹਨ।

ਮੌਸਮ ਵਿਭਾਗ ਨੇ ਇਸ ਸਾਲ ਠੰਡ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਆਈਐਮਡੀ ਮੁਤਾਬਕ ਇਸ ਵਾਰ ਮੀਂਹ ਕਾਰਨ ਠੰਢ ਵੀ ਆਪਣੇ ਰਿਕਾਰਡ ਪੱਧਰ ‘ਤੇ ਰਹੇਗੀ।

ਉੱਤਰੀ ਭਾਰਤ ‘ਚ ਠੰਡ ਕਾਰਨ ਲੋਕ ਪ੍ਰੇਸ਼ਾਨ ਰਹਿੰਦੇ ਹਨ। ਆਈਐਮਡੀ ਦੇ ਅਨੁਸਾਰ, ਇਸ ਵਾਰ 15-20 ਅਕਤੂਬਰ ਦੇ ਵਿਚਕਾਰ ਦਿੱਲੀ ਵਿੱਚ ਠੰਡੀ ਹਵਾ ਆ ਸਕਦੀ ਹੈ। ਆਈਐਮਡੀ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਆਮ ਮੌਸਮ ਨਾਲੋਂ ਠੰਢਾ ਹੋਣ ਦੀ ਸੰਭਾਵਨਾ ਹੈ।

ਇਸੇ ਤਰ੍ਹਾਂ ਬਿਹਾਰ ਵਿੱਚ ਵੀ ਜਲਦੀ ਹੀ ਠੰਢ ਪੈਣ ਦੇ ਆਸਾਰ ਹਨ। ਭਾਰੀ ਮੀਂਹ ਅਤੇ ਗਰਮੀ ਤੋਂ ਬਾਅਦ ਇਸ ਵਾਰ ਅਕਤੂਬਰ ਦੇ ਅੰਤ ਤੱਕ ਰਾਜਸਥਾਨ ਵਿੱਚ ਠੰਡ ਦਸਤਕ ਦੇ ਸਕਦੀ ਹੈ।

ਇਸ ਤੋਂ ਪਹਿਲਾਂ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐੱਮ.ਓ.) ਨੇ ਭਵਿੱਖਬਾਣੀ ਜਾਰੀ ਕਰਕੇ ਚਿਤਾਵਨੀ ਦਿੱਤੀ ਸੀ ਕਿ ਇਸ ਵਾਰ ਭਾਰਤ ਦੇ ਉੱਤਰੀ ਹਿੱਸਿਆਂ ‘ਚ ਕੜਾਕੇ ਦੀ ਠੰਡ ਹੋਵੇਗੀ। ਡਬਲਯੂ.ਐੱਮ.ਓ. ਮੁਤਾਬਕ ਇਨ੍ਹਾਂ ਇਲਾਕਿਆਂ ‘ਚ ਹੋਰ ਦਿਨਾਂ ਤੱਕ ਠੰਡ ਰਹੇਗੀ।

ਵਿਸ਼ਵ ਮੌਸਮ ਵਿਗਿਆਨ ਸੰਗਠਨ ਮੁਤਾਬਕ ਇਸ ਸਾਲ ਦੇ ਅੰਤ ਤੱਕ ਲਾ ਨੀਨਾ ਕਾਰਨ ਪ੍ਰਸ਼ਾਂਤ ਮਹਾਸਾਗਰ ਦੀ ਸਤਹ ਦਾ ਤਾਪਮਾਨ ਘੱਟ ਜਾਵੇਗਾ। ਇਸ ਕਾਰਨ ਅਕਤੂਬਰ ਤੋਂ ਨਵੰਬਰ ਦਰਮਿਆਨ ਭਾਰਤ ਦੀਆਂ ਕਈ ਥਾਵਾਂ ‘ਤੇ ਠੰਢ ਸ਼ੁਰੂ ਹੋ ਸਕਦੀ ਹੈ।

Scroll to Top