Weather: ਚੰਗੀ ਧੁੱਪ ਨਿਕਲਣ ਨਾਲ ਲੋਕਾਂ ਨੂੰ ਮਿਲੀ ਠੰਢ ਤੋਂ ਰਾਹਤ, ਪ੍ਰਦੂਸ਼ਣ ਅਜੇ ਵੀ ਚਿੰਤਾ ਦਾ ਵਿਸ਼ਾ 

6 ਜਨਵਰੀ 2025: ਵੈਸਟਰਨ (Western Disturbance) ਡਿਸਟਰਬੈਂਸ ਕਾਰਨ 5 ਅਤੇ 6 ਜਨਵਰੀ ਨੂੰ ਉੱਤਰੀ (North India) ਭਾਰਤ ਵਿੱਚ ਮੌਸਮ (weather) ਵਿੱਚ ਬਦਲਾਅ ਦੀ ਸੰਭਾਵਨਾ ਸੀ ਪਰ ਇਸ ਵਾਰ ਵੈਸਟਰਨ (Western Disturbance) ਡਿਸਟਰਬੈਂਸ ਦਾ ਇਹ ਸਪੈੱਲ (spell) ਇੰਨਾ ਸਰਗਰਮ ਨਹੀਂ ਸੀ। ਇਸ ਦੌਰਾਨ ਚੰਗੀ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ। ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ ਅਤੇ ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ (temperature)  8.4 ਡਿਗਰੀ ਤੱਕ ਪਹੁੰਚ ਗਿਆ। ਦਿਨ ਵੇਲੇ ਧੁੱਪ (sunshine)ਨਿਕਲਣ ਕਾਰਨ ਧੁੰਦ ਤੋਂ ਰਾਹਤ ਮਿਲੀ।

ਪ੍ਰਦੂਸ਼ਣ ਅਜੇ ਵੀ ਚਿੰਤਾ ਦਾ ਵਿਸ਼ਾ 
ਇਸ ਦੌਰਾਨ ਸਰਦੀਆਂ ਦੀ ਆਮਦ ਤੋਂ ਬਾਅਦ ਵੀ ਸ਼ਹਿਰ ਦਾ ਪ੍ਰਦੂਸ਼ਣ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਐਤਵਾਰ ਨੂੰ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ 238 ਦੇ ਖ਼ਰਾਬ ਪੱਧਰ ‘ਤੇ ਸੀ ਪਰ ਅੱਧੇ ਸ਼ਹਿਰ (city) ‘ਚ ਰਾਤ ਵੇਲੇ ਪ੍ਰਦੂਸ਼ਣ (pollution) ਦਾ ਪੱਧਰ 400 ਤੋਂ ਪਾਰ ਨਾਜ਼ੁਕ ਪੱਧਰ ‘ਤੇ ਪਹੁੰਚ ਗਿਆ ਹੈ।

ਰਾਤ ਨੂੰ 3 ਤੋਂ 5 ਘੰਟੇ ਤੱਕ ਪ੍ਰਦੂਸ਼ਣ ਅਜੇ ਵੀ ਗੰਭੀਰ ਪੱਧਰ ‘ਤੇ 
ਗੰਭੀਰ ਪੱਧਰ ‘ਤੇ ਪ੍ਰਦੂਸ਼ਣ: ਸਰਦੀਆਂ ਦੀ ਆਮਦ ਤੋਂ ਬਾਅਦ ਵੀ ਸ਼ਹਿਰ (city) ਦੇ ਹਨੇਰੇ ਹਿੱਸਿਆਂ ਵਿਚ ਰਾਤ ਨੂੰ 3 ਤੋਂ 5 ਘੰਟੇ ਲਈ ਪ੍ਰਦੂਸ਼ਣ 400 ਤੋਂ ਪਾਰ ਗੰਭੀਰ ਪੱਧਰ ‘ਤੇ ਪਹੁੰਚ ਰਿਹਾ ਹੈ। ਸੈਕਟਰ 22 ਅਤੇ 53 ਦੇ ਆਸ-ਪਾਸ ਦੇ ਇਲਾਕਿਆਂ ਵਿਚ ਰਾਤ ਭਰ ਪ੍ਰਦੂਸ਼ਣ 300 ਤੋਂ ਉਪਰ ਦੇ ਬਹੁਤ ਮਾੜੇ ਪੱਧਰ ‘ਤੇ ਪਹੁੰਚ ਰਿਹਾ ਹੈ, ਪਰ ਕੁਝ ਘੰਟਿਆਂ ਲਈ ਇਹ ਪ੍ਰਦੂਸ਼ਣ (pollution) ਗੰਭੀਰ ਪੱਧਰ ਨੂੰ ਵੀ ਪਾਰ ਕਰ ਰਿਹਾ ਹੈ। ਸੈਕਟਰ 22 ‘ਚ ਸ਼ਨੀਵਾਰ ਰਾਤ 10 ਵਜੇ ਤੋਂ 1 ਵਜੇ ਤੱਕ ਪ੍ਰਦੂਸ਼ਣ 400 ਨੂੰ ਪਾਰ ਕਰ ਗਿਆ।

ਇੱਥੇ ਸਵੇਰੇ 10 ਵਜੇ ਪ੍ਰਦੂਸ਼ਣ ਦਾ ਸਭ ਤੋਂ ਵੱਧ ਪੱਧਰ 428 ‘ਤੇ ਪਹੁੰਚ ਗਿਆ। ਸੈਕਟਰ 22 ਦੇ ਆਸ-ਪਾਸ ਹਾਲਤ ਬਦ ਤੋਂ ਬਦਤਰ ਸੀ। ਇੱਥੇ ਸ਼ਨੀਵਾਰ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ 5 ਘੰਟੇ ਤੱਕ ਪ੍ਰਦੂਸ਼ਣ ਦਾ ਪੱਧਰ 400 ਤੋਂ ਉੱਪਰ ਦੇ ਨਾਜ਼ੁਕ ਪੱਧਰ ‘ਤੇ ਪਹੁੰਚ ਗਿਆ। ਦੁਪਹਿਰ 2 ਵਜੇ ਇੱਥੇ ਵੱਧ ਤੋਂ ਵੱਧ ਪੱਧਰ 437 ਦਰਜ ਕੀਤਾ ਗਿਆ।

ਹੁਣ 10 ਤੋਂ 12 ਜਨਵਰੀ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਸੀ ਕਿ ਹੁਣ 10 ਤੋਂ 12 ਜਨਵਰੀ ਦਰਮਿਆਨ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਸ਼ਹਿਰ ਵਿੱਚ ਤੇਜ਼ ਹਵਾਵਾਂ ਦੇ ਨਾਲ ਬੱਦਲ ਛਾਏ ਰਹਿਣ ਅਤੇ ਮੀਂਹ ਦੇ ਕੁਝ ਛਿੱਟੇ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 9 ਜਨਵਰੀ ਤੱਕ ਮੌਸਮ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ ਅਤੇ ਦਿਨ ਦਾ ਤਾਪਮਾਨ ਵੀ 17 ਡਿਗਰੀ ਤੋਂ ਉਪਰ ਰਹੇਗਾ।

read more: Weather: ਮੌਸਮ ਵਿਭਾਗ ਨੇ ਕਰਤਾ ਅਲਰਟ ਜਾਰੀ, ਭਾਰੀ ਮੀਂਹ ਤੇ ਬਰਫ਼ਬਾਰੀ ਦੀ ਚੇਤਾਵਨੀ

Scroll to Top