ਦੇਸ਼, 22 ਮਾਰਚ 2026: Weather News today: ਦੇਸ਼ ਦੇ ਉੱਤਰੀ, ਦੱਖਣੀ ਅਤੇ ਉੱਤਰ-ਪੂਰਬੀ ਹਿੱਸਿਆਂ ਦੇ ਕਈ ਸੂਬਿਆਂ ‘ਚ ਮੌਸਮ ਲਗਾਤਾਰ ਬਦਲ ਰਿਹਾ ਹੈ। ਮਾਰਚ ਦੇ ਪਹਿਲੇ 15 ਦਿਨਾਂ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਗਿਆ, ਪਰ ਦੂਜੇ ਪੰਦਰਵਾੜੇ ‘ਚ ਲਗਭਗ ਹਰ ਸੂਬੇ ‘ਚ ਗਰਜ, ਮੀਂਹ ਅਤੇ ਗੜੇਮਾਰੀ ਹੋਈ ਹੈ।
ਆਈਐਮਡੀ ਨੇ ਅੱਜ ਪੱਛਮੀ ਰਾਜਸਥਾਨ ਸਮੇਤ 12 ਸੂਬਿਆਂ ਲਈ ਮੀਂਹ, ਗਰਜ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ‘ਚ ਸਿੱਕਮ, ਬੰਗਾਲ, ਉੜੀਸਾ, ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਕਰਨਾਟਕ ਅਤੇ ਕੇਰਲ ਸ਼ਾਮਲ ਹਨ।
ਤੱਟਵਰਤੀ ਕਰਨਾਟਕ ਅਤੇ ਕੇਰਲ ‘ਚ ਮੌਸਮ ਅੱਜ ਨਮੀ ਵਾਲਾ ਰਹੇਗਾ। ਇਸ ਦੌਰਾਨ, ਐਤਵਾਰ ਸਵੇਰੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਿਜੀਵਿਲਟੀ 50 ਤੋਂ 100 ਮੀਟਰ ਤੱਕ ਘੱਟ ਗਈ।
ਰਾਜਸਥਾਨ ਇਸ ਸਮੇਂ ਦੋ ਵੱਖ-ਵੱਖ ਮੌਸਮੀ ਪੈਟਰਨਾਂ ਦਾ ਸਾਹਮਣਾ ਕਰ ਰਿਹਾ ਹੈ। ਮੀਂਹ ਨੇ ਅੱਧੇ ਰਾਜ ਵਿੱਚ ਤਾਪਮਾਨ ਘਟਾ ਦਿੱਤਾ ਹੈ, ਜਦੋਂ ਕਿ ਬਾਕੀ ਅੱਧ ‘ਚ ਗਰਮੀ ਵਧ ਰਹੀ ਹੈ। ਸ਼ਨੀਵਾਰ ਨੂੰ, ਸ਼੍ਰੀ ਗੰਗਾਨਗਰ ‘ਚ ਸਭ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਸੀ।
ਉੱਤਰਾਖੰਡ ਅਤੇ ਸਿੱਕਮ ਦੇ ਉੱਚ ਉਚਾਈ ਵਾਲੇ ਖੇਤਰਾਂ ‘ਚ ਬਰਫ਼ਬਾਰੀ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਗਈ ਹੈ। ਸਿੱਕਮ ‘ਚ ਭਾਰੀ ਬਰਫ਼ਬਾਰੀ ਕਾਰਨ, ਗੰਗਟੋਕ ਤੋਂ ਸੋਮਗੋ ਝੀਲ ਅਤੇ ਨਾਥੂਲਾ ਤੱਕ ਸੜਕ ਬੰਦ ਕਰ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਖੇਤਰਾਂ ‘ਚ ਲਗਾਤਾਰ ਪੰਜ ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ, ਜਿਸ ਨਾਲ ਇੱਥੇ ਇੱਕ ਵਾਰ ਫਿਰ ਠੰਢ ਵਧ ਗਈ ਹੈ।
23 ਮਾਰਚ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮਹਾਰਾਸ਼ਟਰ ਵਿੱਚ ਹਲਕੀ ਬਾਰਿਸ਼ ਦੀ ਉਮੀਦ ਹੈ। ਇਸਦੇ ਨਾਲ ਹੀ 24 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਭਾਰੀ ਬਾਰਿਸ਼ ਦੀ ਉਮੀਦ ਹੈ। ਮਹਾਰਾਸ਼ਟਰ, ਗੁਜਰਾਤ ਅਤੇ ਛੱਤੀਸਗੜ੍ਹ ਵਿੱਚ ਹਲਕੀ ਬਾਰਿਸ਼ ਦੀ ਉਮੀਦ ਹੈ।
Read More: Punjab Weather News: ਪੰਜਾਬ ਦੇ 7 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਦੀ ਭਵਿੱਖਬਾਣੀ




