Weather News Today

Weather News: ਰਾਜਸਥਾਨ ‘ਚ ਤੇਜ਼ ਮੀਂਹ ਦੇ ਨਾਲ ਗੜੇਮਾਰੀ, ਪੰਜਾਬ, ਹਰਿਆਣਾ ਤੇ ਹਿਮਾਚਲ ‘ਚ ਪਵੇਗੀ ਕੜਾਕੇ ਠੰਢ

ਦੇਸ਼, 09 ਜਨਵਰੀ 2026: ਮੌਸਮ ਵਿਭਾਗ ਨੇ 10 ਜਨਵਰੀ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਮੱਧ ਪ੍ਰਦੇਸ਼ ‘ਚ ਸੰਘਣੀ ਧੁੰਦ ਅਤੇ ਕੜਾਕੇ ਠੰਢ ਦੀ ਚੇਤਾਵਨੀ ਦਿੱਤੀ ਹੈ | ਇਸਦੇ ਨਾਲ 11 ਜਨਵਰੀ ਨੂੰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ |

ਦੂਜੇ ਪਾਸੇ ਰਾਜਸਥਾਨ ‘ਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਉਦੈਪੁਰ, ਚਿਤੌੜਗੜ੍ਹ ਅਤੇ ਬਾਂਸਵਾੜਾ ‘ਚ ਧੁੰਦ ਛਾਈ ਹੋਈ ਹੈ। ਜੈਸਲਮੇਰ ‘ਚ ਵਾਹਨ ਬਰਫ਼ ਵਰਗੀ ਚਾਦਰ ਨਾਲ ਢੱਕੇ ਹੋਏ ਸਨ। ਅਲਵਰ ‘ਚ ਸ਼ੁੱਕਰਵਾਰ ਸਵੇਰੇ 6 ਵਜੇ ਦੇ ਕਰੀਬ ਮੀਂਹ ਪਿਆ। ਖੈਰਥਲ ਅਤੇ ਤਿਜਾਰਾ ‘ਚ ਮੀਂਹ ਦੇ ਨਾਲ ਗੜੇਮਾਰੀ ਹੋਈ। ਰਾਜਸਥਾਨ ਦੇ ਠੰਢ ਕਾਰਨ 25 ਜ਼ਿਲ੍ਹਿਆਂ ‘ਚ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ।

ਮੱਧ ਪ੍ਰਦੇਸ਼ ਦੇ 17 ਜ਼ਿਲ੍ਹੇ ਸ਼ੁੱਕਰਵਾਰ ਨੂੰ ਧੁੰਦ ਹੇਠ ਘਿਰ ਗਏ। ਇਸ ਕਾਰਨ ਦਿੱਲੀ ਤੋਂ ਭੋਪਾਲ, ਇੰਦੌਰ ਅਤੇ ਉਜੈਨ ਜਾਣ ਵਾਲੀਆਂ ਇੱਕ ਦਰਜਨ ਰੇਲਗੱਡੀਆਂ ਦੇਰੀ ਨਾਲ ਚੱਲੀਆਂ। ਛਤਰਪੁਰ ਦਾ ਖਜੂਰਾਹੋ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ। ਰੀਵਾ ‘ਚ 4.1 ਡਿਗਰੀ ਸੈਲਸੀਅਸ, ਦਤੀਆ ‘ਚ 4.2 ਡਿਗਰੀ ਸੈਲਸੀਅਸ, ਨੌਗਾਓਂ-ਸ਼ਿਵਪੁਰੀ ‘ਚ 5 ਡਿਗਰੀ ਸੈਲਸੀਅਸ, ਉਮਰੀਆ ‘ਚ 5.4 ਡਿਗਰੀ ਸੈਲਸੀਅਸ ਅਤੇ ਪਚਮੜੀ ‘ਚ 5.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ।

ਭਾਰੀ ਠੰਢ ਕਾਰਨ ਇਸ ਸਰਦੀਆਂ ‘ਚ ਪਹਿਲੀ ਵਾਰ ਮਸ਼ਹੂਰ ਡੱਲ ਝੀਲ ਦੇ ਕੁਝ ਹਿੱਸੇ ਜੰਮ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ‘ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਡਿੱਗ ਗਿਆ।

ਬਿਹਾਰ ਦੇ ਪਟਨਾ ‘ਚ ਠੰਢ ਕਾਰਨ ਸੱਤ ਦਿਨਾਂ ‘ਚ 1,000 ਤੋਂ ਵੱਧ ਬੱਚੇ ਬਿਮਾਰ ਹੋ ਗਏ ਅਤੇ ਹਸਪਤਾਲ ‘ਚ ਭਰਤੀ ਕਰਵਾਇਆ, ਜਿਨ੍ਹਾਂ ‘ਚੋਂ ਤਿੰਨ ਦੀ ਮੌਤ ਹੋ ਗਈ। 15 ਜ਼ਿਲ੍ਹਿਆਂ ‘ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ । ਗਯਾਜੀ ਸਭ ਤੋਂ ਠੰਡਾ ਸ਼ਹਿਰ ਸੀ, ਜਿਸਦਾ ਤਾਪਮਾਨ 4.5 ਡਿਗਰੀ ਸੈਲਸੀਅਸ ਸੀ।

ਜਨਵਰੀ ‘ਚ ਠੰਢ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ‘ਚ ਕਾਸ਼ੀ ਨੇ 22 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਇੱਥੇ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਸੀ। ਪਿਛਲਾ ਵੱਧ ਤੋਂ ਵੱਧ ਤਾਪਮਾਨ 11.6 ਡਿਗਰੀ ਸੈਲਸੀਅਸ 17 ਜਨਵਰੀ, 2003 ਨੂੰ ਦਰਜ ਕੀਤਾ ਗਿਆ ਸੀ।

Read More: Punjab Weather: ਪੰਜਾਬ ‘ਚ ਪਵੇਗੀ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ, ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਅਲਰਟ ਜਾਰੀ

ਵਿਦੇਸ਼

Scroll to Top