Punjab Weather Update

Weather: ਜਾਣੋ ਆਉਣ ਵਾਲੇ ਦਿਨਾਂ ‘ਚ ਕਿਵੇਂ ਦਾ ਰਹੇਗਾ ਮੌਸਮ, ਇਨ੍ਹਾਂ ਤਰੀਕਾਂ ਲਈ ਸੰਤਰੀ ਅਲਰਟ

16 ਫਰਵਰੀ 2025: ਇਸ ਹਫ਼ਤੇ ਪੰਜਾਬ ਵਿੱਚ ਮੌਸਮ (weather) ਵਿੱਚ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, 17 ਤੋਂ 20 ਫਰਵਰੀ ਤੱਕ ਰਾਜ ਵਿੱਚ ਮੌਸਮ ਵਿੱਚ ਅਚਾਨਕ ਤਬਦੀਲੀ ਆਉਣ ਦੀ ਸੰਭਾਵਨਾ ਹੈ। ਖਾਸ ਕਰਕੇ 18 ਅਤੇ 19 ਫਰਵਰੀ ਨੂੰ ਕਈ ਜ਼ਿਲ੍ਹਿਆਂ (distict) ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਤਰੀਕਾਂ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ।

ਪੰਜਾਬ ਦਾ ਮੌਸਮ: 17 ਤੋਂ 20 ਫਰਵਰੀ ਤੱਕ ਕੀ ਬਦਲਾਅ ਹੋਣਗੇ?

ਇਸ ਹਫ਼ਤੇ ਪੰਜਾਬ ਵਿੱਚ ਮੌਸਮ ਬਦਲਣ ਵਾਲਾ ਹੈ। ਖਾਸ ਕਰਕੇ 18 ਅਤੇ 19 ਫਰਵਰੀ ਨੂੰ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਅਤੇ ਗੜੇਮਾਰੀ ਵੀ ਹੋ ਸਕਦੀ ਹੈ। ਮੌਸਮ ਵਿੱਚ ਇਹ ਤਬਦੀਲੀ ਪੱਛਮੀ ਗੜਬੜੀ ਦੇ ਕਾਰਨ ਹੋ ਸਕਦੀ ਹੈ, ਜੋ ਕਿ ਰਾਜ ਵਿੱਚ ਸਰਗਰਮ ਹੋ ਗਈ ਹੈ।

ਤਾਪਮਾਨ ਦੀ ਭਵਿੱਖਬਾਣੀ:

17 ਫਰਵਰੀ: ਵੱਧ ਤੋਂ ਵੱਧ ਤਾਪਮਾਨ 26°C, ਘੱਟੋ-ਘੱਟ ਤਾਪਮਾਨ 13°C।
18 ਫਰਵਰੀ: ਵੱਧ ਤੋਂ ਵੱਧ ਤਾਪਮਾਨ 24°C, ਘੱਟੋ-ਘੱਟ ਤਾਪਮਾਨ 14°C।
19 ਫਰਵਰੀ: ਵੱਧ ਤੋਂ ਵੱਧ ਤਾਪਮਾਨ 22°C, ਘੱਟੋ-ਘੱਟ ਤਾਪਮਾਨ 13°C।
20 ਫਰਵਰੀ: ਵੱਧ ਤੋਂ ਵੱਧ ਤਾਪਮਾਨ 23°C, ਘੱਟੋ-ਘੱਟ ਤਾਪਮਾਨ 12°C।
ਮੌਸਮ ਦੀ ਭਵਿੱਖਬਾਣੀ:

17 ਫਰਵਰੀ: ਖੁਸ਼ਕ ਮੌਸਮ ਦੀ ਉਮੀਦ।

18 ਅਤੇ 19 ਫਰਵਰੀ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ।
20 ਫਰਵਰੀ: ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
19 ਫਰਵਰੀ ਤੋਂ: 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Read More: Weather: ਇਸ ਹਫਤੇ ਹੋ ਸਕਦੀ ਹੈ ਬਾਰਿਸ਼, ਮੌਸਮ ਤੋਂ ਮਿਲੀ ਥੋੜ੍ਹੀ ਰਾਹਤ

Scroll to Top