6 ਜਨਵਰੀ 2025: ਹੱਡ-ਭੰਨਵੀਂ ਠੰਡ ਦੇ ਵਿਚਕਾਰ ਉੱਤਰੀ (North India) ਭਾਰਤ ਨੂੰ ਵੀ ਸੰਘਣੀ ਧੁੰਦ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਉੱਤਰੀ (North India) ਭਾਰਤ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਚੌਥੇ ਦਿਨ ਸੰਘਣੀ ਧੁੰਦ (fog) ਛਾਈ ਰਹੀ। 20 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੰਘਣੀ ਧੁੰਦ ਦੀ ਇੱਕ ਸੰਘਣੀ ਚਾਦਰ ਉੱਤਰ ਪੱਛਮ ਵਿੱਚ ਜੰਮੂ ਅਤੇ (jammu and kashmir) ਕਸ਼ਮੀਰ ਤੋਂ ਉੱਤਰ ਪੂਰਬ ਵਿੱਚ ਤ੍ਰਿਪੁਰਾ ਤੱਕ ਫੈਲ ਗਈ ਹੈ। ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ (visibility zero) ਜ਼ੀਰੋ ਰਹੀ। ਧੁੰਦ ਨੇ ਸੜਕ, ਰੇਲ ਅਤੇ ਹਵਾਈ ਆਵਾਜਾਈ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।
ਠੰਢ ਨਾਲ 15 ਲੋਕਾਂ ਦੀ ਮੌਤ ਹੋ ਗਈ
ਧੁੰਦ ਕਾਰਨ 12 ਉਡਾਣਾਂ ਨੂੰ ਰੱਦ ਕਰਨਾ ਪਿਆ। 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਧੁੰਦ (fog) ਕਾਰਨ 51 ਟਰੇਨਾਂ ਵੀ ਦੇਰੀ ਨਾਲ ਚੱਲੀਆਂ। ਠੰਢ ਨੇ 15 ਲੋਕਾਂ ਦੀ ਜਾਨ ਵੀ ਲਈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਸ਼ਨੀਵਾਰ ਦੇਰ ਰਾਤ ਮੀਂਹ ਅਤੇ ਬਰਫਬਾਰੀ ਕਾਰਨ ਇਕ ਵਾਹਨ ਸੜਕ ਤੋਂ ਫਿਸਲ ਗਿਆ ਅਤੇ ਨਾਲੇ ‘ਚ ਡਿੱਗ ਗਿਆ। ਇਸ ਵਿੱਚ ਛੇ ਵਿਅਕਤੀ ਸਨ, ਜੋ ਰਾਤ ਭਰ ਉੱਥੇ ਹੀ ਰਹੇ। ਸਵੇਰੇ ਹਾਦਸੇ ਦਾ ਪਤਾ ਲੱਗਣ ਤੱਕ ਚਾਰ ਜਣਿਆਂ ਦੀ ਠੰਢ ਕਾਰਨ ਮੌਤ ਹੋ ਚੁੱਕੀ ਸੀ। ਡਰਾਈਵਰ ਸਮੇਤ ਦੋ ਲਾਪਤਾ ਹਨ। ਯੂਪੀ ਵਿੱਚ ਠੰਢ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਹਮੀਰਪੁਰ ਵਿੱਚ 5, ਭਦੋਹੀ ਅਤੇ ਮਹੋਬਾ ਵਿੱਚ ਇੱਕ-ਇੱਕ ਮੌਤ ਸ਼ਾਮਲ ਹੈ। ਇਸ ਦੇ ਨਾਲ ਹੀ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਧੁੰਦ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ।
ਦਿੱਲੀ ਵਿੱਚ ਸਾਢੇ ਤਿੰਨ ਘੰਟੇ ਤੱਕ ਜ਼ੀਰੋ ਵਿਜ਼ੀਬਿਲਟੀ
ਸੰਘਣੀ ਧੁੰਦ ਕਾਰਨ ਪਾਲਮ ਸਮੇਤ ਦਿੱਲੀ ਦੇ ਕਈ ਇਲਾਕਿਆਂ ‘ਚ ਸਵੇਰੇ 4 ਵਜੇ ਤੋਂ ਸਵੇਰੇ 7.30 ਵਜੇ ਤੱਕ ਵਿਜ਼ੀਬਿਲਟੀ ਜ਼ੀਰੋ ਰਹੀ। ਇਸ ਦਾ ਸਿੱਧਾ ਅਸਰ ਹਵਾਈ ਸੇਵਾਵਾਂ ‘ਤੇ ਪਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 100 ਤੋਂ ਵੱਧ ਉਡਾਣਾਂ ਦੇ ਆਉਣ ਅਤੇ ਜਾਣ ‘ਚ ਦੇਰੀ ਹੋਈ। ਸ੍ਰੀਨਗਰ ਅਤੇ ਚੰਡੀਗੜ੍ਹ (chandigarh) ਹਵਾਈ ਅੱਡਿਆਂ ‘ਤੇ ਵੀ ਵਿਜ਼ੀਬਿਲਟੀ ਘਟ ਕੇ 50 ਮੀਟਰ ਰਹਿ ਗਈ, ਜਿਸ ਕਾਰਨ ਸਵੇਰੇ ਦੋਵਾਂ ਥਾਵਾਂ ਤੋਂ ਕ੍ਰਮਵਾਰ 10 ਅਤੇ ਦੋ ਉਡਾਣਾਂ ਨੂੰ ਰੱਦ ਕਰਨਾ ਪਿਆ।
51 ਟਰੇਨਾਂ ਦੇਰੀ ਨਾਲ ਚੱਲੀਆਂ
ਧੁੰਦ ਕਾਰਨ 51 ਟਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਟਰੇਨਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਸ਼ਟਰੀ (national capital) ਰਾਜਧਾਨੀ ਨੂੰ ਆ ਰਹੀਆਂ ਹਨ। ਜੈਪੁਰ-ਬਠਿੰਡਾ ਤਿੰਨ ਘੰਟੇ, ਗੋਰਖਧਾਮ ਸੁਪਰਫਾਸਟ ਪੰਜ ਘੰਟੇ, ਸਿਰਸਾ ਐਕਸਪ੍ਰੈੱਸ ਛੇ ਘੰਟੇ ਲੇਟ ਹੋਈ।
ਪਹਾੜ ‘ਤੇ ਕੋਕਰਨਾਗ, ਮੈਦਾਨੀ ਇਲਾਕਿਆਂ ਵਿਚ ਮੰਡਲਾ ਸਭ ਤੋਂ ਠੰਢਾ
ਜੰਮੂ-ਕਸ਼ਮੀਰ ਦੇ ਕੋਕਰਨਾਗ ਵਿੱਚ ਸਭ ਤੋਂ ਘੱਟ ਤਾਪਮਾਨ -8.1 ਡਿਗਰੀ ਦਰਜ ਕੀਤਾ ਗਿਆ। ਮੈਦਾਨੀ ਇਲਾਕਿਆਂ ਵਿੱਚ ਮੱਧ ਪ੍ਰਦੇਸ਼ ਦੇ ਮੰਡਲਾ ਵਿੱਚ ਸਭ ਤੋਂ ਘੱਟ ਤਾਪਮਾਨ 4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਵਿੱਚ ਘੱਟੋ-ਘੱਟ ਪਾਰਾ 9 ਡਿਗਰੀ, ਗਾਜ਼ੀਆਬਾਦ ਅਤੇ ਨੋਇਡਾ ਵਿੱਚ 8 ਡਿਗਰੀ ਰਿਹਾ।
read more: ਕਸ਼ਮੀਰ ਤੇ ਚਨਾਬ ਘਾਟੀ ‘ਚ ਆਰੇਂਜ ਅਲਰਟ ਜਾਰੀ