Weather: ਇਨ੍ਹਾਂ ਇਲਾਕਿਆਂ ‘ਚ 5 ਜਨਵਰੀ ਤੱਕ ਠੰਢ ਹੋਰ ਵਧਣ ਦੀ ਸੰਭਾਵਨਾ

31 ਦਸੰਬਰ 2024: ਦੇਸ਼ ਦੇ ਤਿੰਨ ਪ੍ਰਮੁੱਖ ਪਹਾੜੀ ਰਾਜਾਂ ਹਿਮਾਚਲ (himachal pradesh) ਪ੍ਰਦੇਸ਼, ਉੱਤਰਾਖੰਡ (Uttarakhand and Jammu and Kashmir) ਅਤੇ ਜੰਮੂ-ਕਸ਼ਮੀਰ ‘ਚ ਭਾਰੀ ਬਰਫਬਾਰੀ (snowfall) ਕਾਰਨ ਸਥਿਤੀ ਬੇਹੱਦ ਮੁਸ਼ਕਿਲ ਹੋ ਗਈ ਹੈ। ਭਾਰਤੀ (India Meteorological Department) ਮੌਸਮ ਵਿਭਾਗ (ਆਈਐਮਡੀ) ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਇਨ੍ਹਾਂ ਇਲਾਕਿਆਂ ਵਿੱਚ 5 ਜਨਵਰੀ ਤੱਕ ਠੰਢ ਹੋਰ ਵਧਣ ਦੀ ਸੰਭਾਵਨਾ ਹੈ।

ਇੱਕ ਨਵਾਂ ਪੱਛਮੀ ਗੜਬੜ 1 ਜਨਵਰੀ ਨੂੰ ਅਤੇ ਇੱਕ ਹੋਰ 6 ਜਨਵਰੀ ਨੂੰ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਤੇਜ਼ ਬਰਫ਼ਬਾਰੀ (snowfall) ਅਤੇ ਸੀਤ ਲਹਿਰ ਵਧੇਗੀ। ਆਈਐਮਡੀ ਦੇ ਡਾਇਰੈਕਟਰ (Director General Mritunje Mohapatra) ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਤਿੰਨ ਰਾਜਾਂ ਲਈ ਅਗਲੇ 7 ਦਿਨਾਂ ਲਈ 5 ਜਨਵਰੀ ਤੱਕ ਮੌਸਮ ਦੀ ਅਪਡੇਟ ਜਾਰੀ ਕੀਤੀ ਹੈ।

ਪਿਛਲੇ ਦਿਨੀਂ ਹੋਈ ਬਰਫ਼ਬਾਰੀ ਨੇ ਇਨ੍ਹਾਂ ਰਾਜਾਂ ਨੂੰ ਬਰਫ਼ ਦੀ ਚਾਦਰ ਵਿੱਚ ਢੱਕ ਲਿਆ ਹੈ। ਹਾਲਾਂਕਿ ਦ੍ਰਿਸ਼ ਬਹੁਤ ਸੁੰਦਰ ਹਨ, ਪਰ ਬਾਹਰ ਜਾਣ ਲਈ ਹਾਲਾਤ ਅਨੁਕੂਲ ਨਹੀਂ ਹਨ. ਜੰਮੂ-ਕਸ਼ਮੀਰ ‘ਚ ਤਾਪਮਾਨ ਜ਼ੀਰੋ ਤੋਂ ਹੇਠਾਂ ਬਣਿਆ ਹੋਇਆ ਹੈ। ਸ਼੍ਰੀਨਗਰ, ਗੁਲਮਰਗ ਅਤੇ ਪਹਿਲਗਾਮ ਵਰਗੇ ਇਲਾਕਿਆਂ ‘ਚ ਬਰਫਬਾਰੀ ਕਾਰਨ ਸੜਕਾਂ ਅਤੇ ਹਾਈਵੇਅ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।

ਸ਼੍ਰੀਨਗਰ-ਲੇਹ ਸੜਕ ਅਜੇ ਵੀ ਬੰਦ ਹੈ, ਜਦਕਿ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਖੋਲ੍ਹਣ ਤੋਂ ਬਾਅਦ 1200 ਵਾਹਨਾਂ ਨੂੰ ਬਾਹਰ ਕੱਢਿਆ ਗਿਆ। ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਗਈਆਂ ਹਨ ਪਰ ਕਸ਼ਮੀਰ ਯੂਨੀਵਰਸਿਟੀ ਨੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ ਖਿਸਕਣ ਦਾ ਖ਼ਤਰਾ ਹੈ। 3000 ਮੀਟਰ ਤੋਂ ਉਪਰ ਦੀ ਉਚਾਈ ‘ਤੇ ਬਰਫੀਲੇ ਤੂਫਾਨ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਬਰਫਬਾਰੀ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੈ, ਜਦਕਿ ਕਈ ਪਿੰਡਾਂ ‘ਚ ਬਿਜਲੀ ਸਪਲਾਈ ਠੱਪ ਹੈ। ਚਮੋਲੀ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ ਹੈ।

read more: Weather Jammu Kashmir ਮੌਸਮ ਵਿਭਾਗ ਨੇ ਕਰਤੀ ਭਵਿੱਖਬਾਣੀ, ਜੰਮੂ ਕਸ਼ਮੀਰ ‘ਚ ਨਵੇਂ ਸਾਲ ਤੇ ਹੋਵੇਗੀ ਬਾਰਿਸ਼

Scroll to Top