16 ਅਕਤੂਬਰ 2024: ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਸਾਨੂੰ ਠੰਢ ਮਹਿਸੂਸ ਹੋਣ ਲੱਗਦੀ ਹੈ। ਇਸੇ ਤਰ੍ਹਾਂ ਹੀ ਹੁਣ ਮੌਸਮ ਦੇ ਵਿੱਚ ਬਦਲਾਅ ਆ ਰਿਹਾ ਹੈ ਦੱਸ ਦੇਈਏ ਕਿ ਸਾਨੂੰ
ਸਵੇਰੇ ਤੇ ਸ਼ਾਮ ਨੂੰ ਠੰਢ ਮਹਿਸੂਸ ਹੁੰਦੀ ਹੈ, ਦੱਸ ਦੇਈਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਰਾਤ ਨੂੰ ਠੰਡ ਵਧਣ ਲੱਗ ਪਈ ਹੈ। ਫਰੀਦਕੋਟ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਠੰਢ ਦਰਜ ਕੀਤੀ ਗਈ ਹੈ। ਸਾਰੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 16.9 ਡਿਗਰੀ ਤੋਂ 19 ਡਿਗਰੀ ਦੇ ਵਿਚਕਾਰ ਪਹੁੰਚ ਗਿਆ।
ਇਸ ਦੇ ਨਾਲ ਹੀ ਮੌਸਮ ਮਾਹਿਰਾਂ ਅਨੁਸਾਰ 27 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ ਅਤੇ 30 ਅਕਤੂਬਰ ਤੋਂ ਬਾਅਦ ਮੌਸਮ ਵਿੱਚ ਬਦਲਾਅ ਆਵੇਗਾ। ਇਸ ਦੌਰਾਨ ਪੰਜਾਬ ‘ਚ ਕਈ ਥਾਵਾਂ ‘ਤੇ ਤੂਫਾਨ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿੱਚ ਤਬਦੀਲੀ ਨਾਲ ਸੂਬੇ ਦੀ ਹਵਾ ਵੀ ਪ੍ਰਦੂਸ਼ਿਤ ਹੋਣ ਲੱਗੀ ਹੈ। ਇਸ ਲੜੀ ਵਿੱਚ, ਅੰਮ੍ਰਿਤਸਰ ਦਾ AQI 115, ਜਲੰਧਰ ਦਾ AQI 114, ਖੰਨਾ ਦਾ 117, ਲੁਧਿਆਣਾ ਦਾ 109, ਮੰਡੀ ਗੋਬਿੰਦਗੜ੍ਹ ਦਾ 119, ਪਟਿਆਲਾ ਦਾ 112 ਅਤੇ ਰੂਪਨਗਰ ਦਾ 112 ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਜਲੰਧਰ ਦਾ ਤਾਪਮਾਨ 33.1 ਦਰਜ ਕੀਤਾ ਗਿਆ ਸੀ। ਪਟਿਆਲਾ ‘ਚ ਅੱਜ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ।