12 ਦਸੰਬਰ 2024: ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਅਤੇ ਕੇਰਲ (Tamil Nadu, Puducherry, Karaikal and Kerala) ‘ਚ ਭਾਰੀ ਮੀਂਹ ਦੇ ਮੱਦੇਨਜ਼ਰ ‘ਆਰੇਂਜ (‘Orange Alert’) ਅਲਰਟ’ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਭਾਰੀ (heavy rains) ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਚੇਨਈ ਅਤੇ ਤਾਮਿਲਨਾਡੂ (Tamil Nadu) ਦੇ 10 ਹੋਰ ਜ਼ਿਲ੍ਹਿਆਂ ਵਿੱਚ ਅੱਜ ਸਕੂਲ ਬੰਦ ਕਰ ਦਿੱਤੇ ਗਏ ਹਨ। ਭਾਰਤੀ ਮੌਸਮ(India Meteorological Department) ਵਿਭਾਗ (IMD) ਨੇ ਦੱਖਣ-ਪੱਛਮੀ ਬੰਗਾਲ ਦੀ ਖਾੜੀ ਉੱਤੇ “ਚੰਗੀ ਤਰ੍ਹਾਂ ਨਾਲ ਚਿੰਨ੍ਹਿਤ ਘੱਟ ਦਬਾਅ ਵਾਲੇ ਖੇਤਰ” ਦੇ ਕਾਰਨ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।
ਜਿਨ੍ਹਾਂ 11 ਜ਼ਿਲ੍ਹਿਆਂ ਵਿੱਚ ਅੱਜ ਸਕੂਲਾਂ (schools) ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਹ ਹਨ- ਚੇਨਈ, ਵਿਲੁਪੁਰਮ, ਤੰਜਾਵੁਰ, ਮੇਇਲਾਦੁਥੁਰਾਈ, ਪੁਡੂਕੇਤਈ, ਕੁੱਡਲੋਰ, ਡਿੰਡੀਗੁਲ, ਰਾਮਨਾਥਪੁਰਮ, ਤਿਰੂਵਰੂਰ, ਰਾਨੀਪੇਟ ਅਤੇ ਤਿਰੂਵੱਲੁਰ।
ਤਾਮਿਲਨਾਡੂ ਮੌਸਮ ਦੀ ਭਵਿੱਖਬਾਣੀ ਆਈਐਮਡੀ ਨੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਅਰਿਆਲੁਰ, ਤੰਜਾਵੁਰ, ਤਿਰੂਵਰੂਰ ਅਤੇ ਪੁਡੂਕੇਤਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਬਿਜਲੀ ਅਤੇ ਹਲਕੀ ਤੂਫ਼ਾਨ ਦੀ ਵੀ ਸੰਭਾਵਨਾ ਹੈ।
ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਕੇਰਲਾ ਅਤੇ ਮਾਹੇ ਲਈ “ਸੰਤਰੀ ਅਲਰਟ” ਜਾਰੀ ਕੀਤਾ ਗਿਆ ਹੈ, ਜਦੋਂ ਕਿ ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਰਾਇਲਸੀਮਾ ਅਤੇ ਦੱਖਣੀ ਅੰਦਰੂਨੀ ਕਰਨਾਟਕ ਲਈ ਅਗਲੇ ਦੋ ਦਿਨਾਂ ਲਈ “ਪੀਲਾ ਅਲਰਟ” ਜਾਰੀ ਕੀਤਾ ਗਿਆ ਹੈ।
also more: Rain Alert: ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ‘ਚ ਅਲਰਟ ਜਾਰੀ, ਭਾਰੀ ਮੀਂਹ ਦੀ ਭਵਿੱਖਬਾਣੀ