ਭਾਰੀ ਮੀਂਹ

Weather Alert: ਦੇਸ਼ ਦੇ 16 ਸੂਬਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ

ਦੇਸ਼, 16 ਜੂਨ 2025: ਦੇਸ਼ ਦੇ ਕਈ ਸੂਬਿਆਂ ‘ਚ ਮਾਨਸੂਨ ਦੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਮੌਨਸੂਨ ਦੇ ਮੱਦੇਨਜ਼ਰ ਅੱਜ ਰਾਜਸਥਾਨ, ਮੱਧ ਪ੍ਰਦੇਸ਼ ਬਿਹਾਰ ਸਮੇਤ 16 ਸੂਬਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।

ਐਤਵਾਰ ਨੂੰ ਰਾਜਸਥਾਨ ‘ਚ ਲਗਾਤਾਰ ਦੂਜੇ ਦਿਨ ਵੀ ਮਾਨਸੂਨ ਤੋਂ ਪਹਿਲਾਂ ਦਾ ਮੀਂਹ ਜਾਰੀ ਹੈ ਅਤੇ ਜੈਪੁਰ, ਜੋਧਪੁਰ ਸਮੇਤ 14 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਰਾਜਸਥਾਨ ਦੇ 11 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ |

ਮੌਨਸੂਨ 24 ਤੋਂ 48 ਘੰਟਿਆਂ ‘ਚ ਮੱਧ ਪ੍ਰਦੇਸ਼ ‘ਚ ਦਾਖਲ ਹੋ ਸਕਦਾ ਹੈ। ਇਸ ਤੋਂ ਪਹਿਲਾਂ, ਪ੍ਰੀ-ਮਾਨਸੂਨ ਸਰਗਰਮ ਹੋਣ ਕਾਰਨ, ਪੂਰੇ ਸੂਬੇ ‘ਚ ਗਰਜ-ਤੂਫ਼ਾਨ ਅਤੇ ਮੀਂਹ ਦਾ ਦੌਰ ਜਾਰੀ ਰਹੇਗਾ।

ਉੱਤਰ ਪ੍ਰਦੇਸ਼ ‘ਚ ਭਿਆਨਕ ਗਰਮੀ ਦੇ ਵਿਚਕਾਰ ਮੀਂਹ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ 62 ਜ਼ਿਲ੍ਹਿਆਂ ‘ਚ ਬਿਜਲੀ ਅਤੇ ਗਰਜ ਨਾਲ ਮੀਂਹ ਦੀ ਚੇਤਾਵਨੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 18 ਜੂਨ ਨੂੰ ਗੋਰਖਪੁਰ ਰਾਹੀਂ ਮੌਨਸੂਨ ਸੂਬੇ ‘ਚ ਦਾਖਲ ਹੋਵੇਗਾ।

ਦੂਜੇ ਪਾਸੇ ਐਤਵਾਰ ਸਵੇਰੇ ਦਿੱਲੀ ਦੇ ਕਈ ਹਿੱਸਿਆਂ ‘ਚ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਦੀ ਭਿਆਨਕ ਗਰਮੀ ਤੋਂ ਰਾਹਤ ਮਿਲੀ। ਕੇਰਲ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਜਾਰੀ ਰਿਹਾ, ਜਿਸ ਕਾਰਨ ਦਰੱਖਤ ਉੱਖੜ ਗਏ, ਨਦੀਆਂ ਦਾ ਪੱਧਰ ਵਧ ਗਿਆ ਅਤੇ ਕਈ ਡੈਮਾਂ ਦੇ ਦਰਵਾਜ਼ੇ ਖੋਲ੍ਹਣੇ ਪਏ।

ਭਾਰਤੀ ਮੌਸਮ ਵਿਭਾਗ ਨੇ ਅੱਜ ਕਰਨਾਟਕ ‘ਚ ਬਹੁਤ ਭਾਰੀ ਮੀਂਹ ਦਾ ਲਾਲ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ ਉਡੂਪੀ ਅਤੇ ਦੱਖਣੀ ਕੰਨੜ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਾਰੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

ਅਗਲੇ 2 ਦਿਨ ਕਿਹੋ ਜਿਹਾ ਰਹੇਗਾ ਮੌਸਮ:-

ਮੌਸਮ ਵਿਭਾਗ ਮੁਤਾਬਕ 17 ਜੂਨ ਨੂੰ ਗੁਜਰਾਤ, ਸੌਰਾਸ਼ਟਰ, ਬਿਹਾਰ, ਸਿੱਕਮ ਤਾਮਿਲਨਾਡੂ, ਪੁਡੂਚੇਰੀ, ਵਿਦਰਭ, ਪੂਰਬੀ ਮੱਧ ਪ੍ਰਦੇਸ਼ ‘ਚ ਭਾਰੀ ਮੀਂਹ ਦਾ ਅਲਰਟ ਹੈ। ਉੜੀਸਾ, ਉੱਤਰਾਖੰਡ, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ, ਕੇਰਲ ਅਤੇ ਕਰਨਾਟਕ, ਅਰੁਣਾਚਲ ਪ੍ਰਦੇਸ਼, ਸਿੱਕਮ, ਬੰਗਾਲ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ‘ਚ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ |

ਇਸਦੇ ਨਾਲ ਹੀ 18 ਜੂਨ ਨੂੰ ਗੁਜਰਾਤ, ਸੌਰਾਸ਼ਟਰ, ਕੱਛ, ਮੱਧ ਮਹਾਰਾਸ਼ਟਰ, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਕੇਰਲ, ਕਰਨਾਟਕ, ਪੂਰਬੀ ਉੱਤਰ ਪ੍ਰਦੇਸ਼, ਉਤਰਾਖੰਡ, ਬੰਗਾਲ, ਸਿੱਕਮ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

Read More: Heatwave alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਹੀਟਵੇਵ ਦਾ ਅਲਰਟ ਜਾਰੀ

Scroll to Top