ਨੰਗਲ, 01 ਮਈ 2025: ਭਾਖੜਾ ਨਹਿਰ ਦੇ ਪਾਣੀ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੰਗਲ ਡੈਮ ਪੁੱਜੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ। ਸਾਡੇ ਤੋਂ ਇਸਦੀ ਉਮੀਦ ਵੀ ਨਾ ਕਰੋ। ਪੰਜਾਬ ਦਾ ਪਾਣੀ ਪੰਜਾਬੀਆਂ ਦਾ ਹੈ, ਅਸੀਂ ਇਸਨੂੰ ਕਿਸੇ ਹੋਰ ਨੂੰ ਨਹੀਂ ਜਾਣ ਦੇਵਾਂਗੇ।
ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਜਾਂ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇਗਾ। ਅਸੀਂ ਸ਼ਾਮ ਤੱਕ ਇਸ ਬਾਰੇ ਫੈਸਲਾ ਲਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ‘ਚ ਭਾਜਪਾ ਦੀ ਸਰਕਾਰ ਹੈ | ਹਰਿਆਣਾ ਅਤੇ ਰਾਜਸਥਾਨ ਦੀ ਭਾਜਪਾ ਸਰਕਾਰ ਨੇ BBMB ਦੀ ਬੈਠਕ ‘ਚ ਤਾਨਾਸ਼ਾਹੀ ਫ਼ਰਮਾਨ ਜਾਰੀ ਕੀਤਾ ਹੈ ਅਤੇ ਪੰਜਾਬ ਦਾ ਪਾਣੀ ਲੁੱਟਣ ਲਈ ਸਹਿਮਤੀ ਜਤਾਈ ਹੈ।
ਕੱਲ੍ਹ ਦੋਵਾਂ ਨੇ ਇਕੱਠੇ ਵੋਟ ਪਾਈ ਅਤੇ ਮਿਆਦ ਪੂਰੀ ਹੋਣ ‘ਤੇ ਇਹ ਫੈਸਲਾ ਕੀਤਾ ਗਿਆ ਸੀ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ। ਪੰਜਾਬ ਨੇ ਦਸਤਖਤ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ BBMB ‘ਚ 60 ਫੀਸਦੀ ਨੁਮਾਇੰਦਗੀ ਹੈ | ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੀ ਗੁੰਡਾਗਰਦੀ ਚੱਲਣ ਨਹੀਂ ਦੇਵਾਂਗੇ। ਇੱਕ ਬੂੰਦ ਪਾਣੀ ਵੀ ਕਿਧਰੇ ਜਾਣ ਨਹੀਂ ਦਿੱਤਾ ਜਾਵੇਗਾ |
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਕੋਟੇ ਦਾ ਪਾਣੀ ਮਾਰਚ ‘ਚ ਖ਼ਤਮ ਕਰ ਲਿਆ ਹੈ, ਫਿਰ ਵੀ ਅਸੀਂ ਹਰਿਆਣਾ ਨੂੰ ਪੀਣ ਲਈ ਪਾਣੀ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਪਹਿਲਾਂ ਇਹ ਪੰਜਾਬ ਦਾ ਪਾਣੀ ਲੁੱਟਦੇ ਰਹੇ ਹਨ, ਪਰ ਅਸੀਂ SYL ਦੇ ਮੁੱਦੇ ‘ਤੇ ਵੀ ਆਪਣਾ ਸਖ਼ਤ ਸਟੈਂਡ ਰੱਖਿਆ | ਉਨ੍ਹਾਂ ਕਿਹਾ ਕਿ ਹੁਣ ਪਾਣੀਆਂ ਨੂੰ ਲੈ ਕੇ ਵੀ ਅਸੀਂ ਡਟ ਕੇ ਲੜਾਈ ਲੜ੍ਹਾਂਗੇ।
Read More: ਹਰਿਆਣਾ ਨੂੰ ਤੁਰੰਤ ਮਿਲੇਗਾ 8500 ਕਿਊਸਿਕ ਪਾਣੀ, BBMB ਦੀ ਬੈਠਕ ‘ਚ ਫੈਸਲਾ