Laljit Singh Bhullar

ਲੋਕਾਂ ਦੀ ਮੰਗ ‘ਤੇ ਸੰਬੰਧਿਤ ਰੂਟਾਂ ‘ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ‘ਤੇ ਕਰਾਂਗੇ ਵਿਚਾਰ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ, 25 ਮਾਰਚ 2025: Government Bus Services in Punjab: ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਨੀਨਾ ਮਿੱਤਲ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ‘ਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਉਨ੍ਹਾਂ ਰੂਟਾਂ ‘ਤੇ ਬੱਸ ਸੇਵਾਵਾਂ ਸ਼ੁਰੂ ਕਰਨ ਲਈ ਵਚਨਬੱਧ ਹੈ, ਜਿੱਥੇ ਸਰਕਾਰੀ ਬੱਸ ਸੇਵਾ ਉਪਲਬੱਧ ਨਹੀਂ ਹੈ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਪੰਜਾਬ ਦੇ ਲੋਕਾਂ ਦੀ ਮੰਗ ਮੁਤਾਬਕ ਸਬੰਧਤ ਰੂਟਾਂ ‘ਤੇ ਸਰਕਾਰੀ ਬੱਸ ਸੇਵਾਵਾਂ ਸ਼ੁਰੂ ਕਰਨ ‘ਤੇ ਵੀ ਵਿਚਾਰ ਕਰੇਗਾ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰਾਜਪੁਰਾ ਹਲਕੇ ਦੇ ਵੱਖ-ਵੱਖ ਪਿੰਡਾਂ ਲਈ ਬੱਸ ਸੇਵਾ ਸ਼ੁਰੂ ਕਰਨ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਰਾਜਪੁਰਾ ਤੋਂ ਮਾਣਕਪੁਰ (ਵਾਇਆ ਰਾਜਪੁਰਾ, ਜਨਸੂਆ, ਜਨਸੂਈ, ਮਿਰਜ਼ਾਪੁਰ, ਏਰੀਆ ਮਾਣਕਪੁਰ) ਅਤੇ ਚੰਡੀਗੜ੍ਹ ਤੋਂ ਮਾਣਕਪੁਰ (ਵਾਇਆ ਰਾਜਪੁਰਾ, ਜਨਸੂਆ, ਜਨਸੂਈ, ਮਿਰਜ਼ਾਪੁਰ, ਏਰੀਆ ਮਾਣਕਪੁਰ, ਅਬਰਾਵਾਂ ਆਦਿ) ਰੂਟਾਂ ‘ਤੇ ਸਰਕਾਰੀ ਬੱਸ ਸੇਵਾ (Government Bus Services) ਚਲਾ ਰਹੀ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ (Laljit Singh Bhullar) ਨੇ ਦੱਸਿਆ ਕਿ ਇਸ ਵੇਲੇ ਪੀ.ਆਰ.ਟੀ.ਸੀ. ਦੁਆਰਾ ਕਿਲੋਮੀਟਰ ਸਕੀਮ ਅਧੀਨ ਵੱਖ-ਵੱਖ ਸ਼੍ਰੇਣੀਆਂ (ਆਮ, ਐਚਵੀਏਸੀ ਅਤੇ ਇੰਟੈਗਰਲ ਕੋਚ) ਦੀਆਂ 290 ਬੱਸਾਂ ਚਲਾਈਆਂ ਜਾ ਰਹੀਆਂ ਹਨ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਰਕਾਰੀ ਬੱਸ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਬੇੜੇ ‘ਚ ਨਵੀਆਂ ਬੱਸਾਂ ਜੋੜਨ ਸਬੰਧੀ ਵਿਭਾਗੀ ਅਧਿਕਾਰੀਆਂ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ।

Read More: ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵਲੋਂ ਸਰਕਾਰੀ ਬੱਸਾਂ ‘ਚੋਂ ਤੇਲ ਦੀ ਚੋਰੀ ਰੋਕਣ ਲਈ ਸੂਬਾ ਤੇ ਡਿਪੂ ਪੱਧਰੀ ਟੀਮਾਂ ਦਾ ਗਠਨ

Scroll to Top