July 7, 2024 2:36 am
Partap Singh Bajwa

ਅਸੀਂ ਵਿਧਾਨ ਸਭਾ ਇਜਲਾਸ ‘ਚ ਚੰਗੀ ਬਹਿਸ ਚਾਹੁੰਦੇ ਹਾਂ, ਕੋਈ ਖਿੱਚੋਤਾਣ ਨਹੀਂ: ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 28 ਨਵੰਬਰ 2023: ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਇਜਲਾਸ ਕੁਝ ਦੇਰ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ | ਇਜਲਾਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਸੂਬਾ ਸਰਕਾਰ ’ਤੇ ਸ਼ਬਦੀ ਨਿਸ਼ਾਨਾ ਸਾਧਿਆ ਹੈ।

ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਇਜਲਾਸ ਵਿਚ ਚੰਗੀ ਬਹਿਸ ਚਾਹੁੰਦੇ ਹਾਂ, ਕੋਈ ਖਿੱਚੋਤਾਣ ਨਹੀਂ। ਉਨ੍ਹਾਂ ਮਾਈਨਿੰਗ ਸੰਬੰਧੀ ਸਵਾਲ ਚੁੱਕਦਿਆਂ ਕਿਹਾ ਕਿ ਮਾਈਨਿੰਗ ਦਾ 20 ਹਜ਼ਾਰ ਕਰੋੜ ਰੁਪਇਆ ਕਿੱਥੇ ਗਿਆ ਅਤੇ ਬੁਢਾਪਾ ਪੈਨਸ਼ਨ ਸਕੀਮ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਹੈ।

ਇਸਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਕਿਹਾ ਕਿ ਇਹ 15-20 ਦਿਨਾਂ ਦਾ ਇਜਲਾਸ ਹੋਣਾ ਚਾਹੀਦਾ ਸੀ। ਅਸੀਂ ਇਸ ਸੈਸ਼ਨ ਵਿਚ ਸਾਰੇ ਅਹਿਮ ਮੁੱਦੇ ਉਠਾਉਣ ਦੀ ਕੋਸ਼ਿਸ਼ ਕਰਾਂਗੇ।