Rajouri

ਅਸੀਂ ਰਾਜੌਰੀ ਅਭਿਆਨ ਦੌਰਾਨ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ: ਭਾਰਤੀ ਫੌਜ

ਚੰਡੀਗੜ੍ਹ, 06 ਮਈ 2023: ਰਾਜੌਰੀ (Rajouri) ਜ਼ਿਲੇ ਦੇ ਕੇਸਰੀ ਹਿੱਲ ਇਲਾਕੇ ‘ਚ ਅੱਤਵਾਦੀਆਂ ਦੇ ਖ਼ਿਲਾਫ਼ ਚਲਾਈ ਗਈ ਕਾਰਵਾਈ ‘ਚ 5 ਜਵਾਨ ਸ਼ਹੀਦ ਹੋ ਗਏ। ਦਰਅਸਲ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਸਵੇਰ ਤੋਂ ਹੀ ਮੁਕਾਬਲਾ ਚੱਲ ਰਿਹਾ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਵੱਲੋਂ ਲਗਾਏ ਗਏ ਆਈਈਡੀ ਧਮਾਕੇ ‘ਚ ਮੇਜਰ ਸਮੇਤ 6 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਦੋ ਜਵਾਨਾਂ ਦੀ ਸਵੇਰੇ ਮੌਤ ਹੋ ਗਈ, ਜਦੋਂ ਕਿ ਤਿੰਨ ਨੇ ਊਧਮਪੁਰ ਕਮਾਂਡ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

Image

ਦੂਜੇ ਪਾਸੇ ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਸਾਰੇ ਸ਼ਹੀਦਾਂ ਹਵਾਲਦਾਰ ਨੀਲਮ ਸਿੰਘ, ਐਨ.ਕੇ. ਅਰਵਿੰਦ ਕੁਮਾਰ, ਐਲ/ਐਨ.ਕੇ. ਆਰ.ਐਸ. ਰਾਵਤ, ਪੀ.ਟੀ.ਆਰ. ਪ੍ਰਮੋਦ ਨੇਗੀ ਅਤੇ ਪੀ.ਟੀ.ਆਰ. ਐਸ. ਛੇਤਰੀ ਦੀ ਸਰਵਉੱਚ ਕੁਰਬਾਨੀ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ 5 ਮਈ ਨੂੰ ਰਾਜੌਰੀ (Rajouri) ਅਭਿਆਨ ਦੌਰਾਨ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅਸੀਂ ਦੁੱਖੀ ਪਰਿਵਾਰਾਂ ਨਾਲ ਏਕਤਾ ਵਿਚ ਖੜ੍ਹੇ ਹਾਂ।

Image

 

Scroll to Top