ਨਵੀਂ ਦਿੱਲੀ, 06 ਮਈ 2023 (ਦਵਿੰਦਰ ਸਿੰਘ): ਵਰਲਡ ਚੈਰਿਟੀ ਬਾਕਸਿੰਗ (WCB) ਸੰਗਠਨ ਨੇ ਸ਼ਨੀਵਾਰ ਨੂੰ ਓਲੰਪੀਅਨ ਮਨੋਜ ਕੁਮਾਰ ਅਤੇ ਕੇ.ਐੱਸ. ਵਿਨੋਦ ਵਿਚਾਲੇ ਹੋਣ ਵਾਲੇ ਚੈਰਿਟੀ ਬਾਕਸਿੰਗ ਮੈਚ ਦੀ ਘੋਸ਼ਣਾ ਕਰਨ ਲਈ ਪ੍ਰੈੱਸ ਕਲੱਬ ਆਫ ਇੰਡੀਆ ਵਿਖੇ ਆਪਣੇ ਮਿਸ਼ਨ ਅਤੇ ਚੱਲ ਰਹੇ ਚੈਰਿਟੀ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਓਲੰਪੀਅਨ ਮਨੋਜ ਕੁਮਾਰ ਅਤੇ ਕੇਐਸ ਵਿਨੋਦ ਵਿਚਕਾਰ ਆਗਾਮੀ ਚੈਰਿਟੀ ਬਾਕਸਿੰਗ ਮੈਚ WCB ਦੁਆਰਾ ਆਪਣੇ ਮਿਸ਼ਨ ਨੂੰ ਪ੍ਰਾਪਤ ਕਰਨ ਵੱਲ ਚੁੱਕਿਆ ਗਿਆ ਇੱਕ ਹੋਰ ਕਦਮ ਹੈ। ਬਾਕਸਿੰਗ ਮੈਚ ਅਕਤੂਬਰ ‘ਚ ਅਮਰੀਕਾ ‘ਚ ਹੋਵੇਗਾ।
ਡਬਲਯੂ.ਸੀ.ਬੀ. ਮੈਚ ਤੋਂ ਕਮਾਏ ਪੈਸੇ ਦੀ ਵਰਤੋਂ ਖੇਡ ਕਿੱਟਾਂ ਖਰੀਦਣ ਅਤੇ ਲੋੜਵੰਦ ਬੱਚਿਆਂ ਦੀ ਖੇਡਾਂ ਵਿੱਚ ਮਦਦ ਕਰਨ ਲਈ ਕਰੇਗਾ। ਸੰਸਥਾ ਵਿਸ਼ਵ ਪੱਧਰ ‘ਤੇ ਖੇਡ ਸੱਭਿਆਚਾਰ ਨੂੰ ਫੈਲਾਉਣ ਲਈ ਵਚਨਬੱਧ ਹੈ ਅਤੇ ਇਸਦਾ ਉਦੇਸ਼ ਸਾਰਿਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਚੈਰਿਟੀ ਫੰਡ ਦੀ ਵਰਤੋਂ ਨਸ਼ਿਆਂ ਖ਼ਾਤਮੇ ਲਈ ਲੜ ਰਹੇ ਬੱਚਿਆਂ ਅਤੇ ਅਥਲੀਟਾਂ ਦੀ ਮਦਦ ਲਈ ਕੀਤੀ ਜਾਵੇਗੀ |