Wayanad

Wayanad: ਵਾਇਨਾਡ ‘ਚ ਕੁਦਰਤੀ ਆਫ਼ਤ ਕਾਰਨ ਹੁਣ ਤੱਕ 290 ਤੋਂ ਵੱਧ ਜਣਿਆਂ ਦੀ ਗਈ ਜਾਨ, ਭਾਰਤੀ ਫੌਜ ਰੈਸਕਿਊ ‘ਚ ਜੁਟੀ

ਚੰਡੀਗੜ੍ਹ, 01 ਅਗਸਤ 2024: ਕੇਰਲ ਦੇ ਵਾਇਨਾਡ (Wayanad) ਜ਼ਿਲ੍ਹੇ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨਾਲ ਕਾਫ਼ੀ ਤਬਾਹੀ ਹੋਈ ਹੈ | ਵਾਇਨਾਡ ਜ਼ਿਲ੍ਹੇ ‘ਚ ਇਸ ਕੁਦਰਤੀ ਆਫ਼ਤ ਕਾਰਨ ਹੁਣ ਤੱਕ 290 ਤੋਂ ਵੱਧ ਜਣਿਆਂ ਦੀ ਜਾਨ ਜਾਣ ਦੀ ਖ਼ਬਰ ਹੈ | ਇਸਦੇ ਨਾਲ ਹੀ ਵੱਡੀ ਗਿਣਤੀ ‘ਚ ਲੋਕ ਲਾਪਤਾ ਹਨ | ਹਲਾਤਾਂ ਨੂੰ ਦੇਖਦੇ ਹੋਏ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ |

ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ‘ਚ ਭਾਰਤੀ ਫੌਜ ਵੱਲੋਂ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਭਾਰਤੀ ਫੌਜ ਉੱਥੇ ਬੇਲੀ ਬ੍ਰਿਜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਫੌਜ ਵੱਲੋਂ ਕਈ ਲੋਕਾਂ ਨੂੰ ਬਚਾਇਆ ਹੈ ਅਤੇ ਫਸੇ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੀ ਪਹੁੰਚਾਈਆਂ ਹਨ। ਇਸਦੇ ਨਾਲ ਹੀ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੀ ਭੈਣ ਅਤੇ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਲ ਵਾਇਨਾਡ ਦੇ ਮੇਪਾੜੀ ਸਰਕਾਰੀ ਹਾਇਰ ਸੈਕੰਡਰੀ ਸਕੂਲ ਪਹੁੰਚੇ ਅਤੇ ਪੀੜਤਾਂ ਨੂੰ ਮਿਲੇ।

 

Scroll to Top