ਮੁੰਬਈ, 01 ਮਈ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੁੰਬਈ ‘ਚ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (WAVES) ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸਿਖਰ ਸੰਮੇਲਨ ‘ਚ ਇਕੱਠੇ ਹੋਏ ਇੱਕ ਹਜ਼ਾਰ ਤੋਂ ਵੱਧ ਸਿਰਜਣਹਾਰਾਂ ਨੂੰ ਉਤਸ਼ਾਹਿਤ ਕੀਤਾ। ਵੇਵਜ਼ 2025 ਇੱਕ ਚਾਰ-ਦਿਨਾਂ ਸਮਾਗਮ ਹੈ ਜੋ ਮੀਡੀਆ ਅਤੇ ਮਨੋਰੰਜਨ ਜਗਤ ਨੂੰ ਇਕੱਠਾ ਕਰਦਾ ਹੈ। ਵੇਵਜ਼ 2025 ਦੀ ਟੈਗਲਾਈਨ ਹੈ – ‘ਕਨੈਕਟਿੰਗ ਕ੍ਰਿਏਟਰਸ, ਕਨੈਕਟਿੰਗ ਕੰਟਰੀਜ਼’।
ਇਸ ‘ਚ 90 ਤੋਂ ਵੱਧ ਦੇਸ਼ਾਂ ਦੇ ਲੋਕ ਭਾਗ ਲੈ ਰਹੇ ਹਨ, ਜਿਸ ‘ਚ 10,000 ਤੋਂ ਵੱਧ ਡੈਲੀਗੇਟ, 1,000 ਸਿਰਜਣਹਾਰ, 300 ਤੋਂ ਵੱਧ ਕੰਪਨੀਆਂ ਅਤੇ 350 ਤੋਂ ਵੱਧ ਸਟਾਰਟਅੱਪ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਨਿਵੇਸ਼ਕ ਅਤੇ ਨੀਤੀ ਨਿਰਮਾਤਾ ਮੁੰਬਈ ‘ਚ ਇੱਕ ਛੱਤ ਹੇਠ ਇਕੱਠੇ ਹੋਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਅੱਜ ਇੱਥੇ ਵਿਸ਼ਵ ਪ੍ਰਤਿਭਾ ਅਤੇ ਵਿਸ਼ਵ ਸਿਰਜਣਾਤਮਕਤਾ ਦੇ ਇੱਕ ਵਿਸ਼ਵ ਈਕੋਸਿਸਟਮ ਦੀ ਨੀਂਹ ਰੱਖੀ ਜਾ ਰਹੀ ਹੈ। ਵੇਵਜ਼ ਸਿਰਫ਼ ਇੱਕ ਸੰਖੇਪ ਸ਼ਬਦ ਨਹੀਂ ਹੈ। ਇਹ ਇੱਕ ਲਹਿਰ ਹੈ – ਸੱਭਿਆਚਾਰ ਦੀ, ਰਚਨਾਤਮਕਤਾ ਦੀ, ਵਿਸ਼ਵਵਿਆਪੀ ਸੰਪਰਕ ਦੀ।
ਉਨ੍ਹਾਂ ਕਿਹਾ ਕਿਹਾ ਕਿ ‘ਵੇਵਜ਼ (WAVES) ਇੱਕ ਗਲੋਬਲ ਪਲੇਟਫਾਰਮ ਹੈ ਜੋ ਹਰ ਕਲਾਕਾਰ, ਤੁਹਾਡੇ ਵਰਗੇ ਹਰ ਸਿਰਜਣਹਾਰ ਦਾ ਹੈ।’ ਜਿੱਥੇ ਹਰ ਕਲਾਕਾਰ, ਹਰ ਨੌਜਵਾਨ ਇੱਕ ਨਵੇਂ ਵਿਚਾਰ ਨਾਲ ਰਚਨਾਤਮਕ ਦੁਨੀਆ ਨਾਲ ਜੁੜੇਗਾ। ਅੱਜ ਤੋਂ 112 ਸਾਲ ਪਹਿਲਾਂ, 3 ਮਈ, 1913 ਨੂੰ, ਭਾਰਤ ‘ਚ ਪਹਿਲੀ ਫੀਚਰ ਫਿਲਮ ਰਾਜਾ ਹਰੀਸ਼ਚੰਦਰ ਰਿਲੀਜ਼ ਹੋਈ ਸੀ। ਇਸਦੇ ਨਿਰਮਾਤਾ ਦਾਦਾਸਾਹਿਬ ਫਾਲਕੇ ਸਨ ਅਤੇ ਕੱਲ੍ਹ ਉਨ੍ਹਾਂ ਦਾ ਜਨਮਦਿਨ ਸੀ। ਪਿਛਲੀ ਸਦੀ ‘ਚ ਭਾਰਤੀ ਸਿਨੇਮਾ ਭਾਰਤ ਨੂੰ ਦੁਨੀਆ ਦੇ ਹਰ ਕੋਨੇ ‘ਚ ਲਿਜਾਣ ‘ਚ ਸਫਲ ਰਿਹਾ ਹੈ।
Read More: The Family Man 3: ਜੈਦੀਪ ਅਹਲਾਵਤ ਨੇ ‘ਦਿ ਫੈਮਿਲੀ ਮੈਨ ਸੀਜ਼ਨ 3’ ਬਾਰੇ ਦਿੱਤੀ ਅਪਡੇਟ