10 ਨਵੰਬਰ 2024: ਵਾਤਾਵਰਨ(environment) ਨੂੰ ਸ਼ੁੱਧ ਅਤੇ ਬਚਾਉਣ ਦੇ ਲਈ 11 ਹਜ਼ਾਰ ਕਿਲੋਮੀਟਰ (kilometers) ਦਾ ਸਫ਼ਰ ਤੈਅ ਕਰਕੇ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਵਾਟਰ ਵੂਮੈਨ ਨਾਮ ਤੇ ਜਾਣੀ ਜਾਂਦੀ ਸ਼ੇਪਰਾ ਪਾਠਕ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ (Gurdwara Shri Fatehgarh Sahib) ਵਿਖੇ ਪਹੁੰਚੇ, ਜਿੱਥੇ ਉਹਨਾਂ ਨੂੰ ਸਨਮਾਨਿਤਕੀਤਾ ਗਿਆ| ਇਸ ਮੌਕੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ,ਪਾਣੀ ਨੂੰ ਬਚਾਉਣ ਤੇ ਜੰਗਲਾਂ ਨੂੰ ਬਚਾਉਣ ਦੇ ਲਈ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਦੇ ਪਾਣੀ ਨੂੰ ਸ਼ੁੱਧ ਰੱਖਣ ਦੇ ਲਈ ਉਹ ਸੁਨੇਹਾ ਦੇ ਰਹੇ ਹਾਂ। ਹੁਣ ਤੱਕ ਉਹ 11 ਰਾਜਾਂ ਦੇ ਵਿੱਚ ਸਫਰ ਤੈਅ ਕਰ ਚੁੱਕੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸੱਤ ਨਦੀਆਂ ਦੇ ਕਿਨਾਰੇ 25 ਲੱਖ ਦੇ ਕਰੀਬ ਬੂਟੇ ਲਗਾਏ ਗਏ ਹਨ|
ਫਰਵਰੀ 23, 2025 12:36 ਪੂਃ ਦੁਃ