ਚੰਡੀਗੜ੍ਹ, 9 ਮਈ 2024: ਚੰਡੀਗੜ੍ਹ ਵਿੱਚ ਅੱਜ ਸ਼ਾਮ ਪਾਣੀ ਦੀ ਸਪਲਾਈ (Water supply) ਮੱਠੀ ਰਹਿਣ ਵਾਲੀ ਹੈ । ਅੱਜ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਸਪਲਾਈ ਵਿੱਚ ਦਿੱਕਤ ਆਵੇਗੀ ਕਿਉਂਕਿ ਅੱਜ ਪੰਜਾਬ ਬਿਜਲੀ ਵਿਭਾਗ ਨੇ ਖਰੜ ਤੋਂ ਮੋਰਿੰਡਾ ਤੱਕ ਬਿਜਲੀ ਲਾਈਨ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ । ਇਸ ਕਾਰਨ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਚੰਡੀਗੜ੍ਹ ਨਗਰ ਨਿਗਮ ਨੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਪਾਣੀ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਵੇ।
ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬਿਜਲੀ ਲਾਈਨ ਦੀ ਮੁਰੰਮਤ ਦਾ ਇਹ ਕੰਮ ਅੱਜ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕੀਤਾ ਜਾਵੇਗਾ। ਇਸ ਕਾਰਨ ਕਜੌਲੀ ਤੋਂ ਆਉਣ ਵਾਲੇ ਪਾਣੀ (Water supply) ਦਾ ਦਬਾਅ ਹੌਲੀ ਹੋਵੇਗਾ। ਕਜੌਲੀ ਤੋਂ ਸੈਕਟਰ 39 ਵਾਟਰ ਵਰਕਸ ਤੱਕ ਆਉਣ ਵਾਲੀ ਜਲ ਸਪਲਾਈ ਵਿੱਚ ਪ੍ਰੈਸ਼ਰ ਬਰਕਰਾਰ ਰੱਖਣ ਲਈ ਸਮੇਂ-ਸਮੇਂ ‘ਤੇ ਪੰਪਿੰਗ ਸਿਸਟਮ ਲਗਾਏ ਗਏ ਹਨ। ਪਰ ਬਿਜਲੀ ਦੀ ਘਾਟ ਕਾਰਨ ਇਹ ਪੰਪਿੰਗ ਸਿਸਟਮ ਬੰਦ ਰਹਿਣਗੇ। ਜਿਸ ਕਾਰਨ ਚੰਡੀਗੜ੍ਹ ਤੱਕ ਪਾਣੀ ਪਹੁੰਚਾਉਣ ਵਿੱਚ ਦਿੱਕਤ ਆਵੇਗੀ।