ਹਿਮਾਚਲ, 21 ਅਗਸਤ 2025: ਅੱਜ ਦੁਪਹਿਰ 12 ਵਜੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ‘ਚ ਸਤਲੁਜ ਦਰਿਆ ‘ਤੇ ਬਣੇ ਕੋਲਡੈਮ ਤੋਂ ਪਾਣੀ ਛੱਡਿਆ ਗਿਆ ਹੈ। ਪਾਣੀ ਛੱਡਣ ਨਾਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਤੱਕ ਵਧ ਜਾਵੇਗਾ। ਇਸ ਦੇ ਮੱਦੇਨਜ਼ਰ, ਪੰਜਾਬ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਨਾਲ ਪੰਜਾਬ ਦੇ ਕਈ ਇਲਾਕਿਆਂ ‘ਚ ਪਾਣੀ ਭਰ ਸਕਦਾ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ‘ਚ ਕੱਲ੍ਹ ਤੋਂ ਪੱਛਮੀ ਗੜਬੜੀ ਫਿਰ ਸਰਗਰਮ ਹੋ ਸਕਦੀ ਹੈ। ਇਸ ਦੇ ਚੱਲਦੇ 23 ਤੋਂ 25 ਅਗਸਤ ਤੱਕ ਭਾਰੀ ਮੀਂਹ ਲਈ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ ‘ਚ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਕੱਲ੍ਹ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ‘ਚ ਮੀਂਹ ਲਈ ਯੈਲੋ ਚੇਤਾਵਨੀ ਜਾਰੀ ਕੀਤੀ ਹੈ। ਇਸਦੇ ਨਾਲ ਹੀ 23 ਅਗਸਤ ਨੂੰ ਕਾਂਗੜਾ, ਕੁੱਲੂ ਅਤੇ ਸਿਰਮੌਰ ‘ਚ ਯੈਲੋ ਚੇਤਾਵਨੀ ਜਾਰੀ ਕੀਤਾ ਗਿਆ ਹੈ ਅਤੇ ਚੰਬਾ, ਕੁੱਲੂ, ਸ਼ਿਮਲਾ ਅਤੇ ਸਿਰਮੌਰ ‘ਚ ਯੈਲੋ ਚੇਤਾਵਨੀ ਜਾਰੀ ਕੀਤੀ ਹੈ।
24 ਅਗਸਤ ਲਈ ਸਿਰਮੌਰ ਜ਼ਿਲ੍ਹੇ ‘ਚ ਇੱਕ ਔਰੇਂਜ ਅਲਰਟ ਅਤੇ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ ਅਤੇ ਕਿਨੌਰ ਜ਼ਿਲ੍ਹਿਆਂ ‘ਚ ਇੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਮਾਨਸੂਨ ਸੀਜ਼ਨ ‘ਚ ਮੀਂਹ ਕਾਰਨ ਭਾਰੀ ਤਬਾਹੀ ਹੋ ਰਹੀ ਹੈ। ਹੁਣ ਤੱਕ 2281 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਤਬਾਹ ਹੋ ਚੁੱਕੀ ਹੈ।
Read More: ਕੋਲ-ਡੈਮ ਤੋਂ ਛੱਡਿਆ ਜਾਵੇਗਾ ਪਾਣੀ, ਸਤਲੁਜ ਦਰਿਆ ਦਾ ਵਧੀਆ ਪਾਣੀ ਪੱਧਰ