Moonak

ਮੂਨਕ ਦੇ ਚਾਰੇ ਪਾਸੇ ਪਾਣੀ ਹੀ ਪਾਣੀ, ਇੱਕ ਦਰਜਨ ਪਿੰਡਾਂ ਨਾਲ ਸੰਪਰਕ ਟੁੱਟਿਆ

ਮੂਨਕ, 14 ਜੁਲਾਈ 2023: ਜ਼ਿਲ੍ਹਾ ਸੰਗਰੂਰ ਦਾ ਕਸਬਾ ਮੂਨਕ (Moonak) ਅਤੇ ਇਸਦੇ ਨੇੜਲੇ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ | ਇੱਕ ਦਰਜਨ ਦੇ ਕਰੀਬ ਪਿੰਡ ਪਾਣੀ ਨਾਲ ਘਿਰ ਗਏ ਹਨ ਘੱਗਰ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਦੇ ਨਾਲ-ਨਾਲ ਹਰੇ ਚਾਰੇ ਦੀ ਫ਼ਸਲ ਬਰਬਾਦ ਹੋ ਗਈ, ਉੱਥੇ ਹੀ ਇਹ ਪਾਣੀ ਮੂਨਕ ਇਲਾਕੇ ਦੀਆਂ ਬਸਤੀਆਂ ਵਿੱਚ ਦਾਖ਼ਲ ਹੋ ਗਿਆ।

ਇਸਦੇ ਹੀ ਪਿੰਡ ਸੁਰਜਨ ਭੈਣੀ, ਭੂੰਦੜ ਭੈਣੀ, ਸਲੇਮਗੜ੍ਹ, ਬੁਸਾਹਿਰਾ, ਬੰਗਾ, ਹੋਤੀਪੁਰ ਅਤੇ ਦੇਹਲਾ ਸੀਹਾਂ, ਹਾਂਡਾ, ਕੁਦਨੀ, ਰਾਮਪੁਰਾ, ਮੰਡਵੀ, ਮਕੋਰੜ ਸਾਹਿਬ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ | ਦੂਜੇ ਪਾਸੇ ਮੂਨਕ ਅਤੇ ਮੂਨਕ ਲਾਗੇ ਪਿੰਡ ਵਾਸੀਆਂ ਦਾ ਕਹਿਣਾ ਹੈ ਇਕ ਹਰ ਸਾਲ ਪਾਣੀ ਨਾਲ ਉਨ੍ਹਾਂ ਦੀ ਫਸਲ ਬਰਬਾਦ ਹੋ ਜਾਂਦੀ ਹੈ, ਪੰਜਾਬ ਸਰਕਾਰ ਇਸ ਵੱਲ ਜਰੂਰ ਧਿਆਨ ਦੇਵੇ | ਸਥਾਨਕ ਕਿਸਾਨਾਂ ਨੇ ਕਿਹਾ ਕਿ ਲੋਕ ਆਪ ਆਪਣੇ ਘਰਾਂ ਦੇ ਬਾਹਰ ਬੰਨ੍ਹ ਲਗਾ ਰਹੇ ਹਨ | ਪ੍ਰਸ਼ਾਸਨ ਦਾ ਜ਼ਿਆਦਾ ਕੋਈ ਸਹਿਯੋਗ ਨਹੀਂ ਮਿਲ ਰਿਹਾ | ਉਨ੍ਹਾਂ ਬੇਨਤੀ ਕੀਤੀ ਹੈ ਕਿ ਲੋਕਾਂ ਤੱਕ ਪੀਣ ਵਾਲਾ ਪਾਣੀ ਅਤੇ ਹੋਰ ਰਾਹਤ ਸਮੱਗਰੀ ਭੇਜੀ ਜਾਵੇ ਤਾਂ ਜੋ ਨਾਲ ਲੱਗਦੇ ਪਿੰਡ ਵਿੱਚ ਹੜ੍ਹ ਪੀੜਤਾਂ ਨੂੰ ਰਾਹਤ ਮਿਲ ਸਕੇ |

ਇਸ ਮੌਕੇ ਮੂਨਕ (Moonak) ਦੇ ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਸਮੇਂ-ਸਮੇਂ ’ਤੇ ਕਿਸ਼ਤੀਆਂ ਰਾਹੀਂ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਲਾਕੇ ਦੇ ਨਾਲ ਲੱਗਦੇ ਬੰਨ੍ਹ ਦੇ ਟੁੱਟਣ ਕਾਰਨ ਬਸਤੀਆਂ ਵਿੱਚ ਪਾਣੀ ਦੀ ਸਪਲਾਈ ਘਟਣ ਲੱਗੀ ਹੈ।

 

Scroll to Top